ਅਰਸ਼ ਡਾਲਾ ਗੈਂਗ ਦਾ ਗੁਰਗਾ ਹਰਪ੍ਰੀਤ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1 ਪਿਸਟਲ .32 ਬੋਰ ਅਤੇ 4 ਕਾਰਤੂਸ ਬਰਾਮਦ

Punjab News

2 ਦਿਨ ਦਾ ਮਿਲਿਆ ਪੁਲਿਸ ਰਿਮਾਂਡ 

ਕਾਊਂਟਰ ਇੰਟੈਲੀਜੈਂਸ ਬਠਿੰਡਾ ਅਤੇ ਮੋਗਾ ਪੁਲਿਸ ਨੇ ਸਾਂਝੀ ਮੁਹਿੰਮ ਤਹਿਤ ਕੀਤਾ ਕਾਬੂ

ਮੋਗਾ : ਮੁੱਖ ਮੰਤਰੀ ਭਗਵੰਤ ਮਾਨ, ਡੀ.ਜੀ.ਪੀ ਪੰਜਾਬ ਅਤੇ ਪ੍ਰਦੀਪ ਕੁਮਾਰ ਯਾਦਵ, ਆਈ.ਪੀ.ਐਸ, ਆਈ.ਜੀ ਫਰੀਦਕੋਟ ਰੇਂਜ, ਫਰੀਦਕੋਟ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ  ਗੁਲਨੀਤ ਸਿੰਘ ਖੁਰਾਣਾ, ਆਈ.ਪੀ.ਐਸ, ਐਸ.ਐਸ.ਪੀ. ਮੋਗਾ ਜੀ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋ ਕਾਊਂਟਰ ਇੰਟੈਲੀਜੈਂਸ ਨਾਲ ਮਿਲ ਕੇ ਵੱਡੀ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ: ਮੋਬਾਈਲ ਤੋਂ ਲੈ ਕੇ ਮੋਟਰਸਾਈਕਲ ਤੱਕ ਹੱਥ ਸਾਫ਼ ਕਰਨ ਵਾਲੇ 4 ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਕਾਊਂਟਰ ਇੰਟੈਲੀਜੈਂਸ ਬਠਿੰਡਾ ਅਤੇ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਵਿਸ਼ਕਰਮਾ ਚੌਂਕ ਵਿਖੇ ਮੁਖਬਰ ਖਾਸ ਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਗੈਂਗਸਟਰ  ਜੈਕਪਾਲ ਸਿੰਘ,ਅਮ੍ਰਿੰਤਪਾਲ ਸਿੰਘ, ਅਰਸ਼ਦੀਪ ਡਾਲਾ,ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਨੇ ਇੱਕ ਗੈਂਗ ਬਣਾਇਆ ਹੋਇਆ ਹੈ ਅਤੇ ਜੋ ਰਲ ਕੇ ਵਾਰਦਾਤਾਂ ਅੰਜਾਮ ਦਿੰਦੇ ਹਨ।

ਪ੍ਰਾਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸਾਂਝੇ ਅਪ੍ਰੇਸ਼ਨ ਤਹਿਤ ਪੁਲਿਸ ਪਾਰਟੀ ਵਲੋਂ ਦੋਸ਼ੀ ਹਰਪ੍ਰੀਤ ਸਿੰਘ ਨੂੰ ਕਾਬੂ ਕੀਤਾ ਅਤੇ ਉਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਇਕ ਪਿਸਟਲ .32 ਬੋਰ ਸਮੇਤ 4 ਰੌਂਦ ਬ੍ਰਾਮਦ ਹੋਏ ਹਨ।

ਇਹ ਵੀ ਪੜ੍ਹੋ: ਚਾਕੂ ਮਾਰ ਕੇ ਪੁਲਿਸ ਮੁਲਾਜ਼ਮ ਨੂੰ ਕੀਤਾ ਜ਼ਖ਼ਮੀ, ਪੜ੍ਹੋ ਕਿਉਂ ਦਿੱਤਾ ਵਾਰਦਾਤ ਨੂੰ ਅੰਜਾਮ

ਇਸ ਬ੍ਰਾਮਦਗੀ ਸਬੰਧੀ ਦੋਸ਼ੀ ਖਿਲਾਫ  25(6,7,8)-54-59 ਅਸਲਾ ਐਕਟ ਥਾਣਾ ਸਿਟੀ ਸਾਊਥ ਮੋਗਾ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੂੰ 2 ਦਿਨ ਦਾ ਰਿਮਾਂਡ ਮਿਲਿਆ ਹੈ। ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇਗੀ ਕਿ ਦੋਸ਼ੀ ਨੇ ਇਹ ਨਾਜਾਇਜ਼ ਅਸਲਾ ਕਿਸ ਵਿਅਕਤੀ ਕੋਲੋਂ ਲਿਆ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਏ ਬੈਕਵਰਡ/ਫਾਰਵਰਡ ਲਿੰਕ ਦੇ ਵਿਅਕਤੀਆਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।