ਮੋਬਾਈਲ ਤੋਂ ਲੈ ਕੇ ਮੋਟਰਸਾਈਕਲ ਤੱਕ ਹੱਥ ਸਾਫ਼ ਕਰਨ ਵਾਲੇ 4 ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

84 ਮੋਬਾਈਲ, 11 ਮੋਟਰਸਾਈਕਲ ਤੇ 4 ਸਾਈਕਲ ਕੀਤੇ ਬਰਾਮਦ

Punjab News

ਅਬੋਹਰ : ਮੋਬਾਈਲ ਤੋਂ ਲੈ ਕੇ ਮੋਟਰਸਾਈਕਲ ਤੱਕ ਹੱਥ ਸਾਫ਼ ਕਰਨ ਵਾਲੇ ਚਾਰ ਚੋਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਡੀ ਐਸ ਪੀ ਸੁਖਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਥਾਣਾ ਸਿਟੀ ਨੰਬਰ 2 ਪੁਲਿਸ ਵਲੋਂ ਇਲਾਕੇ ਵਿਚ ਹੋਈਆਂ ਮੋਬਾਇਲ, ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਨੌਜਵਾਨਾਂ ਨੂੰ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ: ਚਾਕੂ ਮਾਰ ਕੇ ਪੁਲਿਸ ਮੁਲਾਜ਼ਮ ਨੂੰ ਕੀਤਾ ਜ਼ਖ਼ਮੀ, ਪੜ੍ਹੋ ਕਿਉਂ ਦਿੱਤਾ ਵਾਰਦਾਤ ਨੂੰ ਅੰਜਾਮ

ਉਨ੍ਹਾਂ ਅਨੁਸਾਰ ਇਨ੍ਹਾਂ ਤੋਂ ਵੱਖ-ਵੱਖ ਕੰਪਨੀਆਂ ਅਤੇ ਮਾਡਲ ਦੇ 84 ਮੋਬਾਈਲ, 10 ਮੋਟਰਸਾਈਕਲ ,1 ਸਕੂਟੀ ਸਮੇਤ 4 ਸਾਈਕਲ ਬਰਾਮਦ ਕੀਤੇ ਹਨ। ਡੀ ਐਸ ਪੀ ਨੇ ਦੱਸਿਆ ਕਿ ਅਬੋਹਰ ਵਿਖੇ ਇੱਕ ਜੁੱਤੀ ਬਣਾਉਣ ਵਾਲੀ ਦੁਕਾਨ ਤੋਂ ਜੁੱਤੀਆਂ ਚੋਰੀ ਮਾਮਲੇ ਦੀ ਤਫਤੀਸ਼ ਦੌਰਾਨ 3 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਸੀ ਜਿਨ੍ਹਾਂ ਤੋਂ ਪੁੱਛਗਿੱਛ ਦੌਰਾਨ ਫਾਜ਼ਿਲਕਾ ਰੋਡ ਅਬੋਹਰ 'ਤੇ ਸਥਿਤ ਇੱਕ ਮੋਬਾਈਲ ਦੁਕਾਨਦਾਰ ਹਰਵਿੰਦਰ ਸਿੰਘ ਉਰਫ ਹੈਪੀ  ਦਾ ਨਾਮ ਸਾਹਮਣੇ ਆਇਆ ਕਿ ਉਹ ਚੋਰੀ ਦੇ ਮੋਬਾਈਲ ਜਾਂ ਹੋਰ ਸਾਮਾਨ ਉਕਤ ਦੁਕਾਨਦਾਰ ਨੂੰ ਵੇਚਦੇ ਹਨ।

ਇਹ ਵੀ ਪੜ੍ਹੋ: ਗੋਇੰਦਵਾਲ ਸਾਹਿਬ ਜੇਲ੍ਹ ਵਿਚ ਬੰਦ ਕੈਦੀ ਦੀ ਮੌਤ

ਜਿਸਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਤਾਂ 84 ਮੋਬਾਈਲ ਅਤੇ ਮੋਟਰਸਾਈਕਲ ਤੇ ਸਾਇਕਲਾਂ ਦੀ ਬਰਾਮਦਗੀ ਹੋਈ ਹੈ।ਪੁਲਿਸ ਦਾ ਦਾਅਵਾ ਹੈ ਕਿ ਵਧੇਰੀ ਪੁੱਛਗਿੱਛ ਵਿਚ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।