Bigg Boss 17 Winner: ਮੁਨੱਵਰ ਫਾਰੂਕੀ ਨੇ ਜਿੱਤਿਆ ਬਿੱਗ ਬੌਸ-17 ਦਾ ਖਿਤਾਬ, ਮਿਲਿਆ 50 ਲੱਖ ਦਾ ਨਕਦ ਇਨਾਮ ਅਤੇ ਕਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

Bigg Boss 17 Winner: ਮੁਨੱਵਰ ਫਾਰੂਕੀ, ਅਭਿਸ਼ੇਕ ਕੁਮਾਰ, ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ ਅਤੇ ਅਰੁਣ ਮਹਾਸ਼ੇਟੀ ਬਿੱਗ ਬੌਸ-17 ਦੇ ਟਾਪ-5 ਵਿਚ ਸਨ।

Bigg Boss 17 Winner Munawar Faruqui news in punjabi

Big Boss 17th Winner: 15 ਅਕਤੂਬਰ 2023 ਤੋਂ ਸ਼ੁਰੂ ਹੋਏ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 17 ਦਾ ਗ੍ਰੈਂਡ ਫਿਨਾਲੇ ਬੀਤੀ ਰਾਤ ਹੋਇਆ, ਜਿਸ ਦਾ ਖਿਤਾਬ ਮਸ਼ਹੂਰ ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਨੇ ਜਿੱਤਿਆ।

ਇਹ ਵੀ ਪੜ੍ਹੋ: Sonali Kaul News: ਜਲੰਧਰ ਦੀ ਰਹਿਣ ਵਾਲੀ ਸੋਨਾਲੀ ਕੌਲ ​​ਬਣੀ ਜੱਜ, ਸਖ਼ਤ ਮਿਹਨਤ ਸਦਕਾ ਹਾਸਲ ਕੀਤਾ ਮੁਕਾਮ

ਲਾਈਵ ਵੋਟਿੰਗ ਰਾਹੀਂ ਮੁਨੱਵਰ ਨੇ ਅਭਿਨੇਤਾ ਅਭਿਸ਼ੇਕ ਕੁਮਾਰ ਨੂੰ ਹਰਾ ਕੇ 'ਬਿੱਗ ਬੌਸ ਸੀਜ਼ਨ-17' ਦਾ ਖਿਤਾਬ ਜਿੱਤਿਆ। ਟੀਵੀ ਚੈਨਲ ਕਲਰਜ਼ 'ਤੇ ਪ੍ਰਸਾਰਿਤ ਇਸ ਪ੍ਰੋਗਰਾਮ ਦੇ ਗ੍ਰੈਂਡ ਫਿਨਾਲੇ ਵਿੱਚ ਮੁਨੱਵਰ ਫਾਰੂਕੀ ਅਤੇ ਅਭਿਸ਼ੇਕ ਕੁਮਾਰ ਤੋਂ ਇਲਾਵਾ ਅਦਾਕਾਰਾ ਮੰਨਾਰਾ ਚੋਪੜਾ, ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਅਤੇ ਸੋਸ਼ਲ ਮੀਡੀਆ ਸ਼ਖਸੀਅਤ ਅਰੁਣ ਮਹਾਸ਼ੇਟੀ ਸ਼ਾਮਲ ਸਨ। ਇਸ ਗ੍ਰੈਂਡ ਫਿਨਾਲੇ ਵਿੱਚ ਸੁਪਰਸਟਾਰ ਅਜੇ ਦੇਵਗਨ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।

ਇਹ ਵੀ ਪੜ੍ਹੋ: Punjab Weather Update News: ਪੰਜਾਬ 'ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਪਵੇਗਾ ਮੀਂਹ  

ਮੁਨੱਵਰ ਫਾਰੂਕੀ, ਅਭਿਸ਼ੇਕ ਕੁਮਾਰ, ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ ਅਤੇ ਅਰੁਣ ਮਹਾਸ਼ੇਟੀ ਬਿੱਗ ਬੌਸ-17 ਦੇ ਟਾਪ-5 ਵਿਚ ਸਨ। ਫਿਨਾਲੇ ਦੌਰਾਨ ਘਰ ਛੱਡਣ ਵਾਲਾ ਪਹਿਲਾ ਪ੍ਰਤੀਯੋਗੀ ਅਰੁਣ ਸੀ। ਇਸ ਤੋਂ ਬਾਅਦ ਅੰਕਿਤਾ ਲੋਖੰਡੇ ਅਤੇ ਮੰਨਾਰਾ ਚੋਪੜਾ ਸਾਹਮਣੇ ਆਈਆਂ। ਇਸ ਤੋਂ ਬਾਅਦ ਬਿੱਗ ਬੌਸ ਹੋਸਟ ਬਾਲੀਵੁੱਡ ਦੇ ਭਾਈਜਾਨ ਯਾਨੀ ਕਿ ਸੁਪਰਸਟਾਰ ਸਲਮਾਨ ਖਾਨ ਨੇ ਮੁਨੱਵਰ ਫਾਰੂਕੀ ਨੂੰ ਵਿਜੇਤਾ ਘੋਸ਼ਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ 50 ਲੱਖ ਰੁਪਏ ਅਤੇ ਇੱਕ ਕਾਰ ਨਕਦ ਇਨਾਮ ਵਜੋਂ ਮਿਲੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Bigg Boss 17 Winner Munawar Faruqui news in punjabi , stay tuned to Rozana Spokesman)