ਅੰਮ੍ਰਿਤਸਰ ਵਿਚ ਬਜ਼ਰੁਗ ਮਹਿਲਾ ਦਾ ਕਤਲ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

60 ਸਾਲਾ ਵੀਨਾ ਰਾਨੀ ਵਜੋਂ ਹੋਈ ਪਛਾਣ

Amritsar Elderly woman murdered News in punjabi

 Amritsar Elderly woman murdered News in punjabi:ਅੰਮ੍ਰਿਤਸਰ ਦੇ ਮਜੀਠਾ ਰੋਡ 'ਤੇ ਇੰਦਰਾ ਕਲੋਨੀ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ, ਜਿੱਥੇ 67 ਸਾਲਾ ਵੀਨਾ ਰਾਣੀ ਦਾ ਉਸਦੇ ਹੀ ਘਰ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਲਾਸ਼ ਖੂਨ ਨਾਲ ਲੱਥਪੱਥ ਮਿਲੀ, ਜਿਸ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ।

ਵੀਨਾ ਰਾਣੀ ਬਿਜਲੀ ਬੋਰਡ ਤੋਂ ਸੇਵਾਮੁਕਤ ਸੀ ਅਤੇ ਆਪਣੀ ਧੀ ਸਿਮੀ ਦੇ ਘਰ ਦੇ ਨੇੜੇ ਰਹਿੰਦੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪਰਿਵਾਰ ਅਨੁਸਾਰ, ਕਤਲ ਦੇ ਮੁੱਖ ਸ਼ੱਕੀ ਦੋ ਕਿਰਾਏਦਾਰ ਹਨ ਜੋ ਪਿਛਲੇ ਡੇਢ ਤੋਂ ਦੋ ਸਾਲਾਂ ਤੋਂ ਘਰ ਵਿੱਚ ਰਹਿ ਰਹੇ ਸਨ। 
ਘਟਨਾ ਵਾਲੀ ਸ਼ਾਮ ਨੂੰ, ਮੁਲਜ਼ਮ ਕਥਿਤ ਤੌਰ 'ਤੇ ਵੀਨਾ ਰਾਣੀ ਦੇ ਰਿਸ਼ਤੇਦਾਰਾਂ ਨੂੰ ਪਾਰਟੀ ਦੇ ਬਹਾਨੇ ਉੱਪਰ ਲੈ ਗਏ ਅਤੇ ਉਨ੍ਹਾਂ ਨੂੰ ਸ਼ਰਾਬ ਪਿਲਾ ਕੇ ਬੇਹੋਸ਼ ਕਰ ਦਿੱਤਾ। ਫਿਰ, ਲਗਭਗ 1 ਵਜੇ, ਉਨ੍ਹਾਂ ਨੇ ਬਜ਼ੁਰਗ ਔਰਤ 'ਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ।

ਅਗਲੀ ਸਵੇਰ, ਜਦੋਂ ਘਰ ਦੇ ਹੋਰ ਕਿਰਾਏਦਾਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਸੂਚਿਤ ਕੀਤਾ। ਜਦੋਂ ਪ੍ਰਵਾਰ ਆਇਆ ਤਾਂ ਵੀਨਾ ਰਾਣੀ ਦੀ ਲਾਸ਼ ਬੈੱਡ 'ਤੇ ਪਈ ਮਿਲੀ ਅਤੇ ਕਮਰੇ ਵਿੱਚ ਖੂਨ ਫੈਲਿਆ ਹੋਇਆ ਸੀ। ਘਰੇਲੂ ਸਮਾਨ ਖਿੱਲਰਿਆ ਪਿਆ ਸੀ, ਜਿਸ ਕਾਰਨ ਪੁਲਿਸ ਨੂੰ ਲੁੱਟ ਦੇ ਇਰਾਦੇ ਨਾਲ ਕਤਲ ਦਾ ਸ਼ੱਕ ਹੈ। ਪਰ ਪੁਲਿਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।