ਰਾਮਪੁਰਾ ਫੂਲ ’ਚ ਬੰਦ ਪਏ ਘਰ ’ਚ ਪਿਤਾ ਅਤੇ ਪੁੱਤ ਦੀ ਮਿਲੀ ਲਾਸ਼
ਮੂਲ ਰੂਪ ਤੋਂ ਗਾਜ਼ੀਆਬਾਦ ਦੇ ਨਿਵਾਸੀ ਸਨ ਮ੍ਰਿਤਕ
Bodies of father and son found in locked house in Rampura Phul
ਬਠਿੰਡਾ: ਰਾਮਪੁਰਾ ਫੂਲ ਚ ਬੰਦ ਪਏ ਘਰ ’ਚ ਪਿਤਾ ਅਤੇ ਪੁੱਤ ਦੀ ਲਾਸ਼ ਮਿਲੀ| ਮ੍ਰਿਤਕ ਲੰਬੇ ਸਮੇਂ ਤੋਂ ਰਾਮਪੁਰਾ ਫੂਲ ’ਚ ਇੱਥੇ ਰਹਿ ਰਹੇ ਸਨ, ਜਦੋਂਕਿ ਉਹ ਮੂਲ ਰੂਪ ਤੋਂ ਗਾਜ਼ੀਆਬਾਦ ਦੇ ਨਿਵਾਸੀ ਸਨ| ਮ੍ਰਿਤਕ ਦੀ ਪਛਾਣ ਰਮੇਸ਼ ਕਮਾਰ ਅਤੇ ਸੰਜੇ ਕੁਮਾਰ ਵਜੋਂ ਹੋਈ ਹੈ| ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ| ਗਆਢੀਆਂ ਅਨੁਸਾਰ ਕਈ ਦਿਨ ਤੋਂ ਮ੍ਰਿਤਕ ਦੀ ਲੜਕੀ ਵਲੋਂ 12-13 ਦਿਨ ਤੋਂ ਫੋਨ ਕੀਤਾ ਜਾ ਰਿਹਾ ਸੀ, ਪਰ ਸੰਪਰਕ ਨਾ ਹੋਣ ’ਤੇ ਅੱਜ ਘਰ ਆਉਣ ਤੋਂ ਬਾਅਦ ਪਤਾ ਲੱਗਿਆ|