ਅਕਾਲੀ ਸਰਕਾਰ ਦੇ ਬੀਜੇ ਕੰਡਿਆਂ ਦਾ ਖਮਿਆਜ਼ਾ ਪੰਜਾਬ ਦੇ ਲੋਕ ਭੁਗਤਦੇ ਰਹਿਣਗੇ: ਮਨਪ੍ਰੀਤ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਕ ਵਾਰ ਫਿਰ ਆਪਣੇ ਤਾਇਆ ਪ੍ਰਕਾਸ਼ ਸਿੰਘ ਬਾਦਲ ਪਰਿਵਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ

file photo

ਜਲੰਧਰ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਕ ਵਾਰ ਫਿਰ ਆਪਣੇ ਤਾਇਆ ਪ੍ਰਕਾਸ਼ ਸਿੰਘ ਬਾਦਲ ਪਰਿਵਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਅੱਜ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦਿਆਂ ਮਨਪ੍ਰੀਤ ਨੇ ਕਿਹਾ ਕਿ ਪੰਜਾਬ ਦੇ ਲੋਕ 2034 ਤੱਕ ਸਾਬਕਾ ਬਾਦਲ ਸਰਕਾਰ ਵੱਲੋਂ ਬੀਜੇ ਕੰਡਿਆਂ ਨੂੰ ਸਹਿਣ ਕਰਦੇ ਰਹਿਣਗੇ।

ਮਨਪ੍ਰੀਤ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਨੇ ਜੋ ਗਵਾਇਆ ਸੀ ਉਹ ਪਿਛਲੀ ਬਾਦਲ ਸਰਕਾਰ ਦਾ ਨਤੀਜਾ ਸੀ ਜਿਸ ਨੇ ਸੱਤਾ ਛੱਡਦਿਆਂ ਅਜਿਹਾ ਕੀਤਾ ਸੀ। ਬਜਟ ਵਿਚ ਇਹ  ਗੱਲ ਸ਼ਾਮਲ ਕਰਨਾ ਜ਼ਰੂਰੀ ਸੀ ਕਿ 57,358 ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਸਿਰਫ 1/6 ਹਿੱਸਾ ਹੈ ਜੋ ਹਰ ਪੰਜਾਬੀ ਨੂੰ ਸਤੰਬਰ 2034 ਤਕ ਅਦਾ ਕਰਨਾ ਪਵੇਗਾ।

ਮਨਪ੍ਰੀਤ ਦੇ ਸ਼ਬਦਾਂ ਅਨੁਸਾਰ ਇਹ ਪਿਛਲੀ ਸਰਕਾਰ ਦਾ ਸਭ ਤੋਂ ਨਿਰਦਈ ਕਦਮ ਸੀ। ਚੋਣ ਨਤੀਜਿਆਂ ਤੋਂ ਪਹਿਲੀ ਸਰਕਾਰ ਨੂੰ ਪੱਕਾ ਅਹਿਸਾਸ ਸੀ ਕਿ ਸੱਤਾ ਤੋਂ ਉਨ੍ਹਾਂ ਦੀ ਵਿਦਾਇਗੀ  ਤੈਅ ਹੋ ਗਈ ਹੈ ਇਸ ਲਈ ਆਉਣ ਵਾਲੀ ਸਰਕਾਰ ਨੂੰ ਅਚਾਨਕ ਖ਼ਤਰੇ ਵਿਚ ਪਾਉਣ ਦੀ ਸਖ਼ਤ ਸੋਚ ਨਾਲ ਉਸ ਵੇਲੇ ਦੀ ਸਰਕਾਰ ਨੇ 31,000 ਕਰੋੜ ਰੁਪਏ ਦੇ ਅਨਾਜ ਦੇ ਵਿਵਾਦ ਨੂੰ ਸੁਲਝਾਉਣ ਦਾ ਫੈਸਲਾ ਕੀਤਾ ਸੀ।

Sukhbir Singh Badal

ਪਰ ਇਸ ਨੂੰ ਕਰਜ਼ੇ ਵਿਚ ਬਦਲ ਦਿੱਤਾ ਗਿਆ ਤਾਂ ਕਿ ਆਉਣ ਵਾਲੀ ਸਰਕਾਰ ਇਸ ਕਰਜ਼ੇ ਦੇ ਬੋਝ ਵਿਚ ਉਲਝੀ ਰਹੇ।ਜਦੋਂ ਕਿ ਕੇਂਦਰ ਸਰਕਾਰ 31000 ਕਰੋੜ ਰੁਪਏ ਦੀ ਇਸ ਰਕਮ ਨੂੰ ਤਿੰਨ ਬਰਾਬਰ ਹਿੱਸਿਆਂ ਵਿਚ ਵੰਡਣ ਲਈ ਤਿਆਰ ਸੀ, ਜਿਸ ਵਿਚ ਪੰਜਾਬ ਵਿਚ ਉਹਨਾਂ  ਸਿਰਫ 11,000 ਕਰੋੜ ਰੁਪਏ ਦੇਣੇ ਸੀ ਪਰ ਪੰਜਾਬ ਸਰਕਾਰ ਨੇ ਇਸ ਰਕਮ ਦੇ ਮੂਲ ਅਤੇ ਵਿਆਜ ਵਜੋਂ 10,500 ਕਰੋੜ ਰੁਪਏ ਦਿੱਤੇ ਹਨ ਅਤੇ ਇਸ ਕਰਜ਼ੇ ਦੀ ਮੁੜ ਅਦਾਇਗੀ ਪੰਜਾਬ ਦੁਆਰਾ 2034 ਤੱਕ ਜਾਰੀ ਰਹੇਗੀ।