ਮੌਸਮ ਵਿਭਾਗ ਵੱਲੋਂ ਪੰਜਾਬ 'ਚ 2 ਦਿਨ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਮੌਸਮ ਦੇ ਮਿਜਾਜ਼ ਬਦਲ ਰਹੇ ਹਨ ਪਰ ਬੇਮੌਸਮੀ ਬਾਰਿਸ਼ ਦੀ ਮੁਸੀਬਤ ਅਜੇ ਵੀ ਕਾਇਮ ਹੈ।

Weather Update

ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਮੌਸਮ ਦੇ ਮਿਜਾਜ਼ ਬਦਲ ਰਹੇ ਹਨ ਪਰ ਬੇਮੌਸਮੀ ਬਾਰਿਸ਼ ਦੀ ਮੁਸੀਬਤ ਅਜੇ ਵੀ ਕਾਇਮ ਹੈ। ਮੌਸਮ ਦੇ ਜਾਣਕਾਰਾਂ ਨੇ ਅਨੁਮਾਨ ਲਗਾਇਆ ਹੈ ਕਿ ਅਗਲੇ 24 ਤੋਂ 36 ਘੰਟਿਆਂ ਦੌਰਾਨ ਦੇਸ਼ ਦੇ ਕਈ ਸੂਬਿਆਂ ਵਿਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬਾਰਿਸ਼ ਦੇ ਨਾਲ ਹੀ ਕਈ ਥਾਵਾਂ ਤੇ ਗੜੇ ਪੈਣ ਦੇ ਵੀ ਆਸਾਰ ਹਨ ਅਤੇ ਬਿਜਲੀ ਵੀ ਚਮਕ ਸਕਦੀ ਹੈ।

ਬੀਤੀ ਰਾਤ ਚੰਡੀਗੜ੍ਹ ਤੇ ਮੁਹਾਲੀ ਵਿਚ ਹਲਕੀ ਬਾਰਿਸ਼ ਹੋਈ। ਇਸ ਦੇ ਨਾਲ ਹੀ ਸਵੇਰ ਤੋਂ ਹੀ ਠੰਢੀਆਂ ਹਵਾਵਾਂ ਦੇ ਨਾਲ ਬੱਦਲਵਾਈ ਬਰਕਰਾਰ ਹੈ। ਪੰਜਾਬ ਵਿਚ ਫਰਵਰੀ ਮਹੀਨੇ ਬਹੁਤ ਘੱਟ ਮੀਂਹ ਪਿਆ। 25 ਫਰਵਰੀ ਨੂੰ ਮੌਸਮ ਦਾ ਮਿਲਿਆ ਜੁਲਿਆ ਅਸਰ ਰਿਹਾ। 25 ਤੋਂ 27 ਫਰਵਰੀ ਤੱਕ ਪੂਰੇ ਪੰਜਾਬ ਵਿਚ ਮੌਸਮ ਮੁੱਖ ਤੌਰ ਤੇ ਸਾਫ ਅਤੇ ਸੁੱਕਾ ਰਹਿਣ ਦੀ ਉਮੀਦ ਜਤਾਈ ਗਈ ਸੀ। ਹਾਲਾਂਕਿ ਕੁਝ ਥਾਵਾਂ 'ਤੇ ਹਲਕੀ ਬਾਰਸ਼ ਹੋਈ ਹੈ।

28 ਫਰਵਰੀ ਨੂੰ ਵੀ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋਈ ਤੇ 29 ਫਰਵਰੀ ਨੂੰ ਵੀ ਸਵੇਰ ਤੋਂ ਹਲਕੀ ਬਾਰਿਸ਼ ਹੋ ਰਹੀ ਹੈ, ਇਸ ਦੇ ਨਾਲ ਹੀ ਅੱਜ ਪੂਰਾ ਦਿਨ ਬਾਰਿਸ਼ ਹੋ ਸਕਦੀ ਹੈ।  ਦੱਸ ਦਈਏ ਕਿ ਮੌਸਮ ਵਿਭਾਗ ਨੇ ਇਸ ਵਾਰ ਗਰਮੀਆਂ ਵਿਚ ਆਮ ਤੋਂ ਜ਼ਿਆਦਾ ਗਰਮੀ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।

ਉੱਤਰ-ਪੱਛਮੀ,ਪੱਛਮੀ ਤੇ ਮੱਧ ਭਾਰਤ ਵਿਚ ਮਾਰਚ ਤੋਂ ਮਈ ਦੇ ਦਰਮਿਆਨ ਇਸ ਵਾਰ ਤਾਪਮਾਨ ਅੱਧੇ ਡਿਗਰੀ ਤੋਂ ਲੈ ਕੇ ਇੱਕ ਡਿਗਰੀ ਤਕ ਵਧੇਰੇ ਰਹੇਗਾ। ਜਦਕਿ ਦੱਖਣੀ ਖੇਤਰਾਂ ਵਿਚ ਗਰਮੀ ਦਾ ਤਾਪਮਾਨ ਆਮ ਰਹੇਗਾ। ਮੌਸਮ ਵਿਭਾਗ ਨੇ ਵੀਰਵਾਰ ਨੂੰ ਮਾਰਚ ਤੋਂ ਮਈ ਦੌਰਾਨ ਤਾਪਮਾਨ ਸਬੰਧੀ ਅੰਦਾਜ਼ਾ ਜਾਰੀ ਕੀਤਾ ਹੈ।

ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੱਛਮੀ ਰਾਜਸਥਾਨ ਤੇ ਅਰੁਣਾਚਲ ਪ੍ਰਦੇਸ਼ ‘ਚ ਅਗਲੇ ਤਿੰਨ ਮਹੀਨੇ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਵਧੇਰੇ ਰਹੇਗਾ। ਉਧਰ ਪੂਰੀ ਗਰਮੀ ਦੌਰਾਨ ਜੰਮੂ-ਕਸ਼ਮੀਰ, ਹਰਿਆਣਾ, ਚੰਡੀਗੜ੍ਹ, ਦਿੱਲੀ, ਗੁਜਰਾਤ, ਰਾਜਸਥਾਨ, ਪੰਜਾਬ ਵਿੱਚ ਤਾਪਮਾਨ ਆਮ ਤੋਂ ਅੱਧੇ ਤੋਂ ਇੱਕ ਡਿਗਰੀ ਜ਼ਿਆਦਾ ਰਹੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।