ਪੰਜਾਬ ਨੂੰ ਲੁਟਣ ਵਾਲਿਆਂ ਨੇ ਸਿਰਫ਼ ਪੱਗਾਂ ਦੇ ਰੰਗ ਹੀ ਬਦਲੇ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪ੍ਰਾਈਵੇਟ ਲਗਜਰੀ ਬਸਾਂ ਰੋਡ ਤੇ ਚੱਲਣ ਅਤੇ ਰੇਤਾ ਦੀਆਂ ਖੱਡਾਂ ਵਿੱਚ ਪਹਿਲਾਂ ਵਾਲੀ

Bhagwant Mann

ਰਈਆ, 7 ਅਗੱਸਤ (ਰਣਜੀਤ ਸਿੰਘ ਸੰਧੂ)  : ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪ੍ਰਾਈਵੇਟ ਲਗਜਰੀ ਬਸਾਂ ਰੋਡ ਤੇ ਚੱਲਣ ਅਤੇ ਰੇਤਾ ਦੀਆਂ ਖੱਡਾਂ ਵਿੱਚ ਪਹਿਲਾਂ ਵਾਲੀ ਹੀ ਲੁੱਟ ਚੱਲ ਰਹੀ ਹੈ ਸਿਰਫ ਲੁੱਟਣ ਵਾਲਿਆ ਦੇ ਪੱਗਾ ਦੇ ਰੰਗ ਹੀ ਬਦਲੇ ਹਨ।
ਇਹ ਸ਼ਬਦ ਅੱਜ ਬਾਬਾ ਬਕਾਲਾ ਸਾਹਿਬ ਰੱਖੜ ਪੁੰਨਿਆ ਮੌਕੇ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹੌਂਦ ਵਿਚ ਆਉਣ ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਵਿਚ ਵਾਧਾ ਹੋਇਆ ਹੈ। ਬੇਰੁਜਗਾਰ ਅਧਿਆਪਕ ਧਰਨਿਆਂ 'ਤੇ ਬੈਠੇ ਹਨ। ਸ. ਮਾਨ ਨੇ ਕਿਹਾ ਕਿ 15 ਹਜ਼ਾਰ ਦੇ ਕਰੀਬ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਪਰ ਪੰਜਾਬ ਸਰਕਾਰ ਟੀ.ਈ.ਟੀ. ਪਾਸ ਅਧਿਆਪਕਾਂ ਨੂੰ ਭਰਤੀ ਕਰਨ ਦੀ ਬਜਾਏ ਟੈਕੀਆਂ ਤੇ ਚੱੜਣ ਲਈ ਮਜਬੂਰ ਕਰ ਰਹੀ ਹੈ। ਇਨ੍ਹਾਂ ਧਰਨੇ ਮੁਜਾਹਰੇ ਕਰਨ ਤੋਂ ਰੋਕਣ ਲਈ ਟੈਕੀਆਂ ਦੁਆਲੇ ਪਿੰਡਾਂ ਵਿਚ ਕੰਢਿਆਲੀ ਤਾਰਾਂ ਲਗਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾ ਦਮਦਮਾ ਸਾਹਿਬ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਹੁੰ ਖਾਧੀ ਸੀ ਕਿ ਪੰਜਾਬ ਵਿਚ ਸਰਕਾਰ ਆਉਣ ਤੋਂ ਬਾਅਦ ਇਕ ਮਹੀਨੇ ਵਿਚ ਨਸ਼ਾ ਖ਼ਤਮ ਕੀਤਾ ਜਾਵੇਗਾ ਪਰ ਹੁਣ ਪੰਜ ਮਹੀਨੇ ਬੀਤਣ ਉਪਰੰਤ ਪਿੰਡਾਂ ਵਿਚ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਹੈ। ਉਨ੍ਹਾਂ ਕੈਪਟਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਬਣਨ ਉਪਰੰਤ ਅਜੇ ਤਕ ਸਿਰਫ਼ ਇਕ ਦਿਨ ਹੀ ਲੋਕਾਂ ਵਿਚ ਵਿਚਰੇ ਹਨ ਇਸ ਕਰ ਕੇ ਕਾਂਗਰਸ ਬਿਨਾਂ ਡਰਾਈਵਰ ਇੰਜਣ ਚਲ ਰਿਹਾ ਹੈ। ਉਨ੍ਹਾਂ ਬਾਦਲਾਂ ਅਤੇ ਕੈਪਟਨ ਦੇ ਰਲੇ ਹੋਣ ਸਬੰਧੀ ਦੋਸ਼ ਲਗਾਏ।
ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵਲੋਂ ਕਰੋੜਾਂ ਰੁਪਏ ਦਾ ਘਪਲੇ ਕਰਨ ਸਬੰਧੀ ਇਕ ਵੀ ਜਾਂਚ ਕਾਂਗਰਸ ਸਰਕਾਰ ਵਲੋਂ ਨਹੀਂ ਅਰੰਭੀ ਗਈ। ਅਖੀਰ ਵਿਚ ਉਨ੍ਹਾਂ ਗੁਰਦਾਸਪੁਰ ਜ਼ਿਮਨੀ ਚੋਣ ਸਬੰਧੀ ਮਾਂਝੇ ਦੇ ਲੋਕਾਂ ਨੂੰ ਹੁਣ ਤੋਂ ਤਿਆਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸੀਟ ਆਮ ਆਦਮੀ ਪਾਰਟੀ ਜਿੱਤੇਗੀ।
ਇਸ ਮੌਕੇ ਵਿਧਾਇਕ ਦਲ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਕਿਸਾਨੀ ਨੂੰ ਬਚਾਉਣ ਲਈ ਕੋਈ ਵੀ ਸਰਕਾਰ ਅੱਗੇ ਨਹੀਂ ਆ ਰਹੀ। ਸ. ਖਹਿਰਾ ਨੇ ਐਨ.ਆਰ.ਆਈ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਕਿਸਾਨਾਂ ਨੂੰ ਬਚਾਉਣ ਲਈ ਅੱਗੇ ਆਉਣ। ਉਨ੍ਹਾਂ ਸੁਖਬੀਰ ਬਾਦਲ ਦੀ ਜਬਰ ਵਿਰੋਧੀ ਲਹਿਰ ਸਬੰਧੀ ਬੋਲਦਿਆ ਕਿਹਾ ਕਿ ਉਨ੍ਹਾਂ ਦੇ ਰਾਜ ਵਿਚ ਮੇਰੇ ਵਿਰੁਧ 10 ਝੂਠੇ ਮੁੱਕਦਮੇ ਦਰਜ ਕੀਤੇ ਗਏ ਜੋ ਸਾਰੇ ਪੰਜਾਬ ਰਰਿਆਣਾ ਹਾਈ ਕੋਰਟ ਵਿਚੋਂ ਰੱਦ ਹੋ ਚੁੱਕੇ ਹਨ।
ਇਸ ਮੌਕੇ ਲੋਕ ਸਭਾ ਮੈਬਰ ਪ੍ਰੋ. ਸਾਧੂ ਸਿੰਘ ਨੇ ਸੰਬੋਧਨ ਕਰਦਿਆ ਕਿਹਾਕੇ ਕੈਪਟਨ ਸਰਕਾਰ ਵਿਚ ਬਣੇ ਕੈਬਨਿਟ ਮੰਤਰੀ ਸਿਰਫ ਅਪਣੇ ਹਿਤਾਂ ਲਈ ਲੜ ਰਹੇ ਹਨ ਲੋਕ ਹਿਤਾਂ ਨਾਲ ਉਨ੍ਹਾਂ ਨੂੰ ਕੋਈ ਵਾਸਤਾ ਨਹੀਂ ਹੈ ਅਤੇ ਕੇਂਦਰ ਵਿਚ ਮੋਦੀ ਸਰਕਾਰ ਸਰਮਾਏਦਾਰਾਂ ਦੇ ਹਿਤਾਂ ਲਈ ਕੰਮ ਕਰ ਰਹੀ ਹੈ।
ਇਸ ਮੌਕੇ ਵਿਧੱਾਇਕ ਨਾਜਰ ਸਿੰਘ ਮਾਨਸਾਹੀਆਂ, ਸਰਬਜੀਤ ਕੌਰ ਮਾਣੂਕੇ, ਜਗਦੇਵ ਸਿੰਘ ਕਮਾਲੂ, ਜੈ ਕ੍ਰਿਸਨ ਸਿੰਘ ਰੋੜੀ,ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਪਿਰਮਲ ਸਿੰਘ ਖ਼ਾਲਸਾ, ਸਾਰੇ ਵਿਧਾਇਕ ਅਮਰਪਾਲ ਸਿੰਘ ਐਡਵੋਕੇਟ, ਹਰਭਜਨ ਸਿੰਘ ਈਟੀਉ, ਇੰਦਰਬੀਰ ਨਿੱਜਰ ਕੰਵਲਪੀਤ ਸਿੰਘ ਕਾਕੀ, ਸੁਰਜੀਤ ਸਿੰਘ ਕੰਗ, ਨਿਸਾਨ ਸਿੰਘ ਬੋਦੇਵਾਲ, ਗੁਰਵਿੰਦਰ ਸਿੰਘ ਸਾਮਪੁਰਾ, ਬੀਬੀ ਅਮਰਜੀਤ ਕੌਰ ਮੁੱਛਲ ਸਮੇਤ ਵੱਡੀ ਗਿਣਤੀ ਆਗੂ ਹਾਜਰ ਸਨ।