ਕੈਪਟਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ
ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਦੀ ਵਿੱਤੀ ਮੱਦਦ ਲੈਣ ਵਾਸਤੇ ਮੁੱ੍ਰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ..
ਚੰਡੀਗੜ੍ਹ 7 ਅਗੱਸਤ (ਜੈ ਸਿੰਘ ਛਿੱਬਰ) : ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਦੀ ਵਿੱਤੀ ਮੱਦਦ ਲੈਣ ਵਾਸਤੇ ਮੁੱ੍ਰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।
ਕੈਪਟਨ ਸਰਕਾਰ ਸੱਭ ਤੋਂ ਵੱਧ ਮਹੱਤਵ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਨੂੰ ਦੇ ਰਹੀ ਹੈ। ਪਰ, ਪੰਜਾਬ ਸਰਕਾਰ ਲਈ ਦਿੱਕਤ ਇਹ ਹੈ ਕਿ ਸਰਕਾਰ ਦਾ ਅਪਣਾ ਬੋਝਾ ਭਾਵ ਖ਼ਜ਼ਾਨਾ ਖਾਲੀ ਹੈ। ਦੂਜਾ ਅਕਾਲੀ ਭਾਜਪਾ ਗਠਜੋੜ ਸਰਕਾਰ ਵਲੋਂ ਅੰਤਮ ਛੇ ਮਹੀਨੇ ਦੌਰਾਨ 31000 ਹਜਾਰ ਕੈਸ਼ ਕ੍ਰੇਡਿਟ ਲਿਮਟ ਨੂੰ ਲੈ ਕੇ ਕੇਂਦਰ ਨਾਲ ਚਲ ਰਹੇ ਰੇੜਕੇ ਨੂੰ ਖਖ਼ਮ ਕਰਨ ਲਈ ਉਕਤ ਰਾਸ਼ੀ ਨੂੰ ਕਰਜ਼ੇ ਦੇ ਰੁਪ ਵਿਚ ਤਬਦੀਲ ਕਰਵਾ ਲਿਆ ਹੈ। ਹਾਲਤ ਇਹ ਬਣ ਗਈ ਹੈ ਕਿ ਪੰਜਾਬ ਸਰਕਾਰ ਹੁਣ ਹੋਰ ਕਰਜ਼ਾ ਵੀ ਨਹੀਂ ਲੈ ਸਕਦੀ ਕਿਉਂਕਿ ਸਰਕਾਰ ਅਪਣੀ ਹੱਦ ਮੁਤਾਬਕ ਪਹਿਲਾਂ ਹੀ ਕਰਜਾ ਲੈ ਚੁੱਕੀ ਹੈ।
ਕੈਪਟਨ ਅਮਰਿੰਦਰ ਸਿੰਘ ਬੀਤੇ ਕਲ ਹੀ ਦਿੱਲੀ ਪਹੁੰਚ ਗਏ ਸਨ, ਤੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਮੰਗਲਵਾਰ ਨੂੰ ਦਿੱਲੀ ਪੁੱਜ ਜਾਣਗੇ। ਕੈਪਟਨ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਵਿਸ਼ੇਸ਼ ਪੈਕੇਜ ਦੀ ਗੱਲ ਕੀਤੀ ਜਾਵੇਗੀ। ਜੇਕਰ ਪ੍ਰਧਾਨ ਮੰਤਰੀ ਵਲੋਂ ਕੋਈ ਹਾਂ ਪੱਖੀ ਹੁੰਗਾਰਾਂ ਨਾਲ ਮਿਲਿਆਂ ਤਾਂ ਵਿੱਤੀ ਜ਼ਿੰਮੇਵਾਰੀ ਬਜਟ ਪ੍ਰਬੰਧ ਐਕਟ 'ਚ ਥੋੜੀ ਢਿੱਲ ਦੇਣ ਲਈ ਅਪੀਲ ਕੀਤੀ ਜਾਵੇਗੀ। ਕਿਉਂਕਿ ਪੰਜਾਬ ਸਰਕਾਰ ਪਹਿਲਾਂ ਹੀ ਇਕ ਹੱਦ ਤਕ ਕਰਜ਼ਾ ਲੈ ਚੁੱਕੀ ਹੈ। ਹੁਣ ਵੇਖਣ ਵਾਲੀ ਗੱੱਲ ਹੋਵੇਗੀ ਕਿ ਪ੍ਰਧਾਨ ਮੰਤਰੀ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਾਂ ਪੱਖੀ ਹੁੰਗਾਰਾ ਦਿੰਦੇ ਹਨ ਜਾਂ ਨਹੀਂ।