ਕਰਜ਼ੇ ਦੀ ਮਾਰ ਨੇ ਮਾਰਿਆ ਇਕ ਹੋਰ ਗਰੀਬ ਕਿਸਾਨ, ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇੜਲੇ ਪਿੰਡ ਭਾਈ ਬਖਤੋਰ ਦੇ ਇਕ ਕਿਸਾਨ ਵਲੋਂ ਜਹਿਰੀਲੀ ਦਵਾਈ ਪੀ ਕੇ ਖ਼ੁਦਕਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ...

suicide

ਮੌੜ ਮੰਡੀ  (ਸੁੱਖੀ ਮਾਨ) : ਨੇੜਲੇ ਪਿੰਡ ਭਾਈ ਬਖਤੋਰ ਦੇ ਇਕ ਕਿਸਾਨ ਵਲੋਂ ਜਹਿਰੀਲੀ ਦਵਾਈ ਪੀ ਕੇ ਖ਼ੁਦਕਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪੁਤਰ ਬਾਦਲ ਸਿੰਘ ਨੇ ਦਸਿਆ ਕਿ ਮੇਰੇ ਪਿਤਾ ਪ੍ਰਗਟ ਸਿੰਘ (47) ਪੁੱਤਰ ਸੁਖਦੇਵ ਸਿੰਘ ਸਿਰ ਕਾਫ਼ੀ ਕਰਜ਼ਾ ਸੀ ਜਿਸ ਕਾਰਨ ਉਹ ਮਾਨਸਿਕ ਤੋਰ 'ਤੇ ਪ੍ਰੇਸਾਨ ਰਹਿੰਦਾ ਸੀ ਅਤੇ ਇਸ ਵਾਰ ਨਰਮੇ ਦੀ ਫ਼ਸਲ ਵੀ ਖਰਾਬ ਹੋਣ ਕਰ ਕੇ ਬੀਤੀ ਸਾਮ ਉਸ ਨੇ ਅਪਣੇ ਖੇਤ 'ਚ ਜਾ ਕੇ ਸਪਰੇਅ ਪੀ ਕੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ ਕੀਤੀ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੋਤ ਹੋ ਗਈ। 

ਜਿਕਰਯੋਗ ਹੈ ਕਿ ਪ੍ਰਗਟ ਸਿੰਘ ਇਕ ਗਰੀਬ ਕਿਸਾਨ ਸੀ ਅਤੇ 3 ਏਕੜ ਜਮੀਨ ਦਾ ਮਾਲਕ ਸੀ ਅਤੇ ਉਸ ਦੇ ਸਿਰ ਉਪਰ 3 ਲੱਖ ਬੈਂਕ ਦੀ ਲਿਮਟ ਸੀ ਅਤੇ ਸੁਸਾਇਟੀ ਦਾ ਕਰਜਾ ਸੀ ਅਤੇ 5 ਲੱਖ ਰੁਪਏ ਆੜਤੀਏ ਦਾ ਕਰਜਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਪਿੰਡ ਪ੍ਰਧਾਨ ਭੁਪਿੰਦਰ ਸਿੰਘ, ਮੌੜ ਬਲਾਕ ਦੇ ਪ੍ਰ੍ਰਧਾਨ ਦਰਸਨ ਸਿੰਘ, ਪੰਚਾਇਤ ਮੈਬਰ ਜ਼ਸਪਾਲ ਸਿੰਘ, ਗੁਰਚਰਨਜੀਤ ਸਿੰਘ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਅਤੇ ਇਕ ਪਰਿਵਾਰਕ ਮੈਬਰ ਨੌਕਰੀ ਦਿਤੀ ਜਾਵੇ ਅਤੇ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ।