ਆਇਕਰ ਵਿਭਾਗ ਨੇ ਸੀਜ਼ ਕੀਤੇ ਸਿੱਧੂ ਦੇ ਦੋ ਖ਼ਾਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਦੇ ਨਾਮ ਨਾਲ ਪ੍ਰਸਿੱਦ ਪੰਜਾਬ ਸਰਕਾਰ ਵਿਚ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਵਿਵਾਦਾਂ ਵਿਚ ਫਸ ਗਏ ਹਨ। ਹੁਣ...

Navjot sidhu

ਨਵੀਂ ਦਿੱਲੀ : ਗੁਰੂ ਦੇ ਨਾਮ ਨਾਲ ਪ੍ਰਸਿੱਦ ਪੰਜਾਬ ਸਰਕਾਰ ਵਿਚ ਮੰਤਰੀ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਵਿਵਾਦਾਂ ਵਿਚ ਫਸ ਗਏ ਹਨ। ਹੁਣ ਸਿੱਧੂ ਦੇ ਮਾਮਲੇ ਵਿਚ ਇਨਕਮ ਟੈਕਸ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਮਿਲੀ ਹੈ ਕਿ ਆਇਕਰ ਵਿਭਾਗ ਨੇ ਉਨ੍ਹਾਂ ਦੇ ਦੋ ਖਾਤਿਆਂ ਨੂੰ ਸੀਜ਼ ਕਰ ਦਿਤਾ ਹੈ। ਇਲਜ਼ਾਮ ਹੈ ਕਿ ਸਿੱਧੂ ਨੇ ਕਈ ਚੀਜਾਂ ਵਿਚ ਪੂਰਾ ਟੈਕਸ ਅਦਾ ਨਹੀਂ ਕੀਤਾ ਹੈ। ਇਸ ਵਿਚ 2014-15 ਦੇ ਰਿਟਰਨ ਵਿਚ ਸਿੱਧੂ ਨੇ ਜੋ ਖਰਚੇ ਦਿਖਾਏ ਹਨ ਉਨ੍ਹਾਂ ਦੇ ਬਿਲ ਪੇਸ਼ ਨਹੀਂ ਕੀਤੇ ਸਨ। 

ਸੂਤਰਾਂ ਮੁਤਾਬਕ ਰਿਟਰਨ ਵਿਚ ਸਿੱਧੂ ਨੇ ਕੱਪੜਿਆਂ 'ਤੇ 28 ਲੱਖ, ਯਾਤਰਾ 'ਤੇ 38 ਲੱਖ ਤੋਂ ਜਿਆਦਾ, ਫਿਊਲ 'ਤੇ ਕਰੀਬ 18 ਲੱਖ, ਸਟਾਫ਼ ਦੀ ਸੈਲਰੀ 'ਤੇ 47 ਲੱਖ ਤੋਂ ਜ਼ਿਆਦਾ ਦਾ ਖ਼ਰਚ ਦਿਖਾਇਆ ਹੈ।ਹਾਲਾਂਕਿ, ਸਿੱਧੂ ਨੇ ਇਸ ਦੋਸ਼ਾਂ ਨੂੰ ਨਕਾਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਇਨਕਮ ਟੈਕਸ ਪੂਰੀ ਤਰ੍ਹਾਂ ਨਾਲ ਠੀਕ ਹੈ, ਪਿਛਲੇ 10 ਸਾਲ ਤੋਂ ਕੁੱਝ ਵੀ ਗ਼ਲਤੀ ਨਹੀਂ ਕੀਤੀ ਹੈ। ਆਇਕਰ ਵਿਭਾਗ ਨੇ ਸਿੱਧੂ ਨੂੰ ਕਿਹਾ ਕਿ ਜਾਂ ਤਾਂ ਉਹ ਬਿਲ ਪੇਸ਼ ਕਰਨ ਜਾਂ ਫਿਰ ਟੈਕਸ ਅਦਾ ਕਰਨ। ਇਸ ਨੂੰ ਲੈ ਕੇ ਵਿਭਾਗ ਵਲੋਂ ਸਿੱਧੂ ਨੂੰ 3 ਨੋਟਿਸ ਵੀ ਜਾਰੀ ਕੀਤੇ ਗਏ। ਇਸ ਦੇ ਬਾਅਦ 14 ਫਰਵਰੀ ਨੂੰ ਵਿਭਾਗ ਨੇ ਸਿੱਧੂ ਦੇ ਦੋ ਖ਼ਾਤਿਆਂ ਨੂੰ ਸੀਜ਼ ਕਰ 58 ਲੱਖ ਰੁਪਏ ਦੀ ਰਿਕਵਰੀ ਕੀਤੀ। ਹਾਲਾਂਕਿ ਸਿੱਧੂ ਦਾ ਦਾਅਵਾ ਇਹ ਕਿ ਉਨ੍ਹਾਂ 'ਤੇ ਕੋਈ ਦੇਣਦਾਰੀ ਬਾਕੀ ਨਹੀਂ ਹੈ।