ਪੁੱਤ ਵਲੋਂ ਮਾਂ ਦੀ ਕੁੱਟਮਾਰ, ਹਸਪਤਾਲ ਦਾਖ਼ਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੇੜਲੇ ਪਿੰਡ ਘਰਖਣਾ ਵਿਖੇ ਇਕ ਢਿਡੋਂ ਜੰਮੇ ਪੁੱਤ ਵਲੋਂ ਕਪੁੱਤ ਦਾ ਰੂਪ ਧਾਰਦਿਆਂ ਅਪਣੀ ਸਕੀ ਮਾਂ ਦੀ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ ਹੈ, ਜਿਸ ਨੂੰ..

Beaten mother

 

ਸਮਰਾਲਾ, 6 ਅਗੱਸਤ (ਬਲਜੀਤ ਸਿੰਘ ਬਘੌਰ) : ਨੇੜਲੇ ਪਿੰਡ ਘਰਖਣਾ ਵਿਖੇ ਇਕ ਢਿਡੋਂ ਜੰਮੇ ਪੁੱਤ ਵਲੋਂ ਕਪੁੱਤ ਦਾ ਰੂਪ ਧਾਰਦਿਆਂ ਅਪਣੀ ਸਕੀ ਮਾਂ ਦੀ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ ਹੈ, ਜਿਸ ਨੂੰ ਪਰਵਾਰਕ ਮੈਂਬਰਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਭਰਤੀ ਕਰਵਾਇਆ ਗਿਆ।
ਹਸਪਤਾਲ ਵਿਚ ਜੇਰੇ ਇਲਾਜ ਗੁਰਮੇਲ ਕੌਰ ਨੇ ਦਸਿਆ ਕਿ ਉਸ ਦੀ ਨੂੰਹ ਦਾ ਭਰਾ ਕੁਝ ਦਿਨਾਂ ਤੋਂ ਸਾਡੇ ਘਰ ਮਿਲਣ ਲਈ ਆਇਆ ਹੋਇਆ ਸੀ, ਉਹ ਅਚਨਚੇਤ ਅਪਣੇ ਘਰ ਵਾਪਸ ਚਲਿਆ ਗਿਆ। ਨੂੰਹ ਵਲੋਂ ਉਸ ਦੇ ਦੋਸ਼ ਲਗਾਇਆ ਕਿ ਉਸ ਦੇ ਭਰਾ ਨੂੰ ਉਸ ਵਲੋਂ ਘੂਰ ਕੇ ਭਜਾਇਆ ਹੈ, ਇਸੇ ਰੰਜਿਸ਼ ਦੇ ਚਲਦਿਆਂ ਪੁੱਤ ਕੁਲਦੀਪ ਸਿੰਘ ਵਲੋਂ ਮੇਰੀ ਸੋਟੀਆਂ ਨਾਲ ਕੁੱਟਮਾਰ ਕੀਤੀ। ਹਸਪਤਾਲ ਦੇ ਡਿਊਟੀ ਅਫ਼ਸਰ ਨੇ ਦਸਿਆ ਕਿ ਬਜ਼ੁਰਗ ਗੁਰਮੇਲ ਕੌਰ ਦੀ ਇਕ ਬਾਂਹ 'ਤੇ ਕਾਫੀ ਸੱਟ ਹੈ, ਭਲਕੇ ਐਕਸਰੇ ਰਿਪੋਰਟ ਤੋਂ ਬਾਅਦ ਸਾਰੀ ਸਥਿਤੀ ਸਾਹਮਣੇ ਆ ਜਾਵੇਗੀ।
ਡਿਊਟੀ ਅਫ਼ਸਰ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦਸਿਆ ਕਿ ਹਸਪਤਾਲ ਵਲੋਂ ਐਮ.ਐਲ.ਆਰ. ਦੀ ਰੀਪੋਰਟ ਮਿਲ ਗਈ ਹੈ, ਪੀੜ੍ਹਤ ਔਰਤ ਦੇ ਬਿਆਨ ਲੈਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।