ਸਾਡਾ ਪੁਲਿਸ ਅਧਿਕਾਰੀਆਂ 'ਤੇ ਕੋਈ ਦਬਾਅ ਨਹੀਂ : ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਲੰਬੀ ਦੇ ਵੱਖ ਵੱਖ ਪਿੰਡਾਂ ਵਿਚ ਹੋਈਆਂ ਮੌਤਾਂ ਸਬੰਧੀ ਅਫ਼ਸੋਸ ਕੀਤਾ। ਜਦ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ..

Badal

 

ਮਲੋਟ, 6 ਅਗੱਸਤ (ਹਰਦੀਪ ਸਿੰਘ ਖ਼ਾਲਸਾ) :  ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਲੰਬੀ ਦੇ ਵੱਖ ਵੱਖ ਪਿੰਡਾਂ ਵਿਚ ਹੋਈਆਂ ਮੌਤਾਂ ਸਬੰਧੀ ਅਫ਼ਸੋਸ ਕੀਤਾ। ਜਦ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਕੰਪਟ੍ਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਰੀਪੋਰਟ ਮੁਤਾਬਕ ਅਕਾਲੀ-ਭਾਜਪਾ ਸਰਕਾਰ  ਦੌਰਾਨ 700 ਕਰੋੜ ਦਾ ਅਨਾਜ 31 ਮਾਰਚ 2016 ਤਕ ਖੁਲ੍ਹੇ ਆਸਮਾਨ ਹੇਠਾਂ ਸਾਂਭ ਸੰਭਾਲ ਖੁਣੋਂ ਹੀ ਬਰਬਾਦ ਹੋ ਗਿਆ ਤਾਂ ਬਾਦਲ ਨੇ ਆਖਿਆ ਕਿ ਪੰਜਾਬ ਦੇ ਗੁਦਾਮਾਂ ਵਿਚ ਬਰਬਾਦ ਹੋਏ ਅਨਾਜ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਖ਼ਰੀਦ ਏਜੰਸੀ ਐਫ਼ ਸੀ ਆਈ ਦੀ ਹੈ ਨਾਕਿ ਸੂਬਾ ਸਰਕਾਰ ਦੀ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਰਜ਼ਾ ਮਾਫ਼ੀ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਬਾਦਲ ਨੇ ਆਖਿਆ ਕਿ ਕਿਸਾਨੀ ਖ਼ੁਦਕੁਸ਼ੀਆਂ ਰੋਕਣ ਲਈ ਰਾਹਤ ਫ਼ਾਊਂਡੇਸ਼ਨ ਗਠਿਤ ਕਰਨ ਦੀ ਥਾਂ ਸਰਕਾਰ ਖ਼ੁਦ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰੇ।
ਉਨ੍ਹਾਂ ਪੰਜਾਬ ਪੁਲਿਸ ਉਤੇ ਅਕਾਲੀ ਦਲ ਦੇ ਦਬਾਅ ਦੇ ਦੋਸ਼ਾਂ ਬਾਰੇ ਕਿਹਾ ਕਿ ਉਨ੍ਹਾਂ ਦਾ ਕਿਸੇ 'ਤੇ ਕੋਈ ਦਬਾਅ ਨਹੀਂ ਅਤੇ ਨਾ ਹੀ ਕਿਸੇ ਨੂੰ ਧਮਕੀ ਦਿਤੀ ਹੈ। ਬਾਦਲ ਨੇ ਪਿੰਡ ਤੱਪਾਖੇੜਾ, ਦਿਓਣ ਖੇੜਾ, ਫਤੂਹੀ ਖੇੜਾ, ਸਿੱਖਵਾਲਾ ਅਤੇ ਪੰਜਾਵਾ ਵਿਖੇ ਹੋਈਆਂ ਮੌਤਾਂ ਲਈ ਪਰਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਤਜਿੰਦਰ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਵਣਵਾਲਾ, ਸਤਿੰਦਰਜੀਤ ਸਿੰਘ ਮੰਟਾ ਰੋੜਾਵਾਲੀ, ਕੁਲਵਿੰਦਰ ਸਿੰਘ ਕਾਕਾ ਭਾਈ ਕਾ ਵੀ ਮੌਜੂਦ ਸਨ।