ਪਤੀ ਨੇ ਕਾਰ ਸਮੇਤ ਪਤਨੀ ਨੂੰ ਭਾਖੜਾ ਨਹਿਰ ‘ਚ ਸੁੱਟਿਆ, ਬਾਅਦ ‘ਚ ਪੁਲਿਸ ਸਾਹਮਣੇ ਹੋਇਆ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਿਕ ਤੇਜ ਬਾਗ ਕਲੋਨੀ ਦੀ ਰਹਿਣ ਵਾਲੀ ਇਕ ਨਵੀ ਵਿਆਹੀ ਲੜਕੀ ਨੂੰ ਉਸਦੇ ਪਤੀ ਨੇ ਕਾਰ ਸਮੇਤ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਹੈ...

Murder Case

ਪਟਿਆਲਾ : ਸਥਾਨਿਕ ਤੇਜ ਬਾਗ ਕਲੋਨੀ ਦੀ ਰਹਿਣ ਵਾਲੀ ਇਕ ਨਵੀ ਵਿਆਹੀ ਲੜਕੀ ਨੂੰ ਉਸਦੇ ਪਤੀ ਨੇ ਕਾਰ ਸਮੇਤ ਭਾਖੜਾ ਨਹਿਰ ਵਿਚ ਸੁੱਟ ਦਿੱਤਾ ਹੈ। ਲੜਕੀ ਨੂੰ ਭਾਖੜਾ ਨਹਿਰ ਵਿਚ ਸੁੱਟਣ ਤੋਂ ਬਾਅਦ ਦੋਸ਼ੀ ਪਤੀ ਖੁਦ ਥਾਣਾ ਕੋਤਵਾਲੀ ਦੀ ਪੁਲਿਸ ਸਾਹਮਣੇ ਪੇਸ਼ ਹੋ ਗਿਆ। ਪੁਲਿਸ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਅਤੇ ਉਸਦੇ ਬਿਆਨ ਪਰ ਭਾਖੜਾ ਨਹਿਰ ਵਿਚ ਲੜਕੀ ਦੀ ਲਾਸ਼ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਲੜਕੀ ਦੇ ਪਰਵਾਰ ਵਾਲਿਆਂ ਨੇ ਥਾਣਾ ਕੋਤਵਾਲੀ ਦੇ ਬਾਹਰ ਦੋਸ਼ੀ ਪਤੀ ਦੇ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ ਅਤੇ ਪਤੀ ਸਮੇਤ ਹੋਰ ਵਿਅਕਤੀਆਂ ਦੇ ਇਸ ਮਾਮਲੇ ਵਿਚ ਸ਼ਾਮਲ ਹੋਣ ਦਾ ਸ਼ੱਕ ਦੱਸਦੇ ਹੋਏ ਉਨ੍ਹਾਂ ਪਰ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।