ਮੁੱਖ ਮੰਤਰੀ ਨੇ ਦਿੱਤੇ ਆਦੇਸ਼, ਜਾਣੋ ਕਿਸ ਦਿਨ ਖੁੱਲ੍ਹਣਗੇ ਬੈਂਕ? 

ਏਜੰਸੀ

ਖ਼ਬਰਾਂ, ਪੰਜਾਬ

24 ਘੰਟੇ ਏਟੀਐੱਮ ਵਿਚ ਪੈਸੇ ਦੀ ਵਿਵਸਥਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਉਹਨਾਂ ਨੇ ਇਹ ਜਾਣਕਾਰੀ ਟਵਿੱਟਰ ਜਰੀਏ ਦਿੱਤੀ ਹੈ।

File Photo

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਦੇ ਸੰਕਟ ਨੂੰ ਦੇਖਦਿਆਂ ਇਹ ਆਦੇਸ਼ ਦਿੱਤੇ ਹਨ ਕਿ ਪੰਜਾਬ ਵਿਚ ਬੈਂਕਾਂ 30 ਅਤੇ 31 ਮਾਰਚ ਨੂੰ ਵੀ ਖੁਲ੍ਹੇ ਰਹਿਣਗੇ। ਇਸ ਤੋਂ ਬਾਅਦ 3 ਅ੍ਰਪੈਲ ਤੋਂ ਲੈ ਕੇ ਹਫ਼ਤੇ ਵਿਚ ਦੋ ਵਾਰ ਬੈਂਕਾਂ ਖੁੱਲ੍ਹਿਆ ਕਰਨਗੀਆਂ। ਇੱਕ ਤਿਹਾਈ ਬਰਾਂਚਾਂ ਹਫ਼ਤੇ ਦੇ ਹੋਰ ਦਿਨਾਂ ਵਿਚ ਖੁੱਲ੍ਹਣਗੀਆਂ। 24 ਘੰਟੇ ਏਟੀਐੱਮ ਵਿਚ ਪੈਸੇ ਦੀ ਵਿਵਸਥਾ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਉਹਨਾਂ ਨੇ ਇਹ ਜਾਣਕਾਰੀ ਟਵਿੱਟਰ ਜਰੀਏ ਦਿੱਤੀ ਹੈ।

 

 

ਇਸ ਦੇ ਨਾਲ ਹੀ ਦੱਸ ਦਈਏ ਕਿ ਬੈਂਕ ਆਫ ਇੰਡੀਆ ਨੇ ਐਤਵਾਰ ਨੂੰ ਆਪਣੇ ਗਾਹਕਾਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਬੈਂਕ ਆਫ ਇੰਡੀਆ ਨੇ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਨੀਤੀਗਤ ਵਿਆਜ ਦਰਾਂ ਵਿਚ ਕੀਤੀ ਗਈ ਕਟੌਤੀ ਦਾ ਪੂਰਾ ਲਾਭ ਗਾਹਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਬੀਓਆਈ ਨੇ ਐਤਵਾਰ ਨੂੰ ਐਕਸਟਰਨਲ ਬੈਂਚਮਾਰਕ ਉਧਾਰ ਦਰਾਂ ਨੂੰ 75 ਬੇਸਿਸ ਪੁਆਇੰਟ ਭਾਵ 0.75 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ।

ਇਸ ਕਟੌਤੀ ਤੋਂ ਬਾਅਦ, ਐਕਸਟਰਨਲ ਬੈਂਚਮਾਰਕ ਉਧਾਰ ਦਰ 7.25 ਪ੍ਰਤੀਸ਼ਤ ਤੱਕ ਆ ਗਈ। ਲੈਂਡਰਸ ਐਕਸਟਰਨਲ ਬੈਂਚਮਾਰਕ ਉਧਾਰ ਦਰ ਆਰਬੀਆਈ ਦੇ ਰੈਪੋ ਰੇਟ ਨਾਲ ਲਿੰਕ ਹੈ। ਵਿਆਜ ਦਰਾਂ ਵਿਚ ਇਹ ਕਟੌਤੀ 1 ਅਪ੍ਰੈਲ ਤੋਂ ਲਾਗੂ ਹੋਵੇਗੀ। ਦੱਸ ਦਈਏ ਕਿ 27 ਮਾਰਚ ਨੂੰ ਰਿਜ਼ਰਵ ਬੈਂਕ ਨੇ ਰੈਪੋ ਰੇਟ ਨੂੰ 75 ਅਧਾਰ ਅੰਕ ਘਟਾ ਦਿੱਤਾ ਸੀ, ਜਿਸ ਤੋਂ ਬਾਅਦ ਇਹ 4.4 ਪ੍ਰਤੀਸ਼ਤ ਦੇ ਪੱਧਰ ‘ਤੇ ਆ ਗਿਆ।