ਜੇਕਰ ਭਾਜਪਾ ਵਾਲੇ ਜ਼ਿੱਦੀ ਨੇ ਤਾਂ ਕਿਸਾਨ ਵੀ ਜ਼ਿੱਦੀ ਹਨ : ਰਾਜੇਵਾਲ

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਭਾਜਪਾ ਵਾਲੇ ਜ਼ਿੱਦੀ ਨੇ ਤਾਂ ਕਿਸਾਨ ਵੀ ਜ਼ਿੱਦੀ ਹਨ : ਰਾਜੇਵਾਲ

image

ਕਿਹਾ, ਭਾਜਪਾ ਵਾਲਿਉ ਜਿਸ ਪਾਸੇ ਤੁਰੇ ਹੋ ਦੇਸ਼ ਨੂੰ  ਤੁਸੀਂ ਖ਼ਾਨਾਜੰਗੀ ਵਲ ਧੱਕ ਰਹੇ ਹੋ


ਲੁਧਿਆਣਾ, 28 ਮਾਰਚ: 'ਜੇ ਭਾਜਪਾ ਵਾਲੇ ਜ਼ਿੱਦੀ ਨੇ ਤਾਂ ਜ਼ਿੱਦੀ ਕਿਸਾਨ ਵੀ ਨੇ', ਭਾਜਪਾ ਵਾਲਿਉ ਜਿਸ ਪਾਸੇ ਤੁਰੇ ਹੋ ਦੇਸ਼ ਨੂੰ  ਤੁਸੀਂ ਖ਼ਾਨਾਜੰਗੀ ਵਲ ਧੱਕ ਰਹੇ ਹੋ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵਲੋਂ ਐਤਵਾਰ ਨੂੰ  ਲੁਧਿਆਣਾ ਵਿਖੇ ਕੀਤਾ ਗਿਆ |
ਅੱਜ ਲੁਧਿਆਣਾ ਵਿਖੇ ਸੇਵਾ ਮੁਕਤ ਆਈ.ਏ.ਐਸ ਐਸ.ਆਰ ਲੱਧੜ ਵਲੋਂ ਆਯੋਜਿਤ ਕੀਤੀ ਗਈ ਕਿਸਾਨ ਮਹਾਂਪੰਚਾਇਤ ਵਿਚ ਸ਼ਿਰਕਤ ਕਰਨ ਲਈ ਰਾਜੇਵਾਲ ਸਮੇਤ ਹੋਰ ਕਿਸਾਨ ਆਗੂ ਪਹੁੰਚੇ ਹੋਏ ਸਨ ਜਿਥੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਦੇ ਭਰਵੇਂ ਇਕੱਠ ਨੂੰ  ਸੰਬੋਧਨ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਇਸ ਅੰਦੋਲਨ ਨੇ ਇਕ ਵਖਰੀ ਮਿਸਾਲ ਪੇਸ਼ ਕੀਤੀ ਹੈ ਤੇ ਨਾਲ ਹੀ ਲੋਕਾਂ ਵਿਚ ਅਵੇਅਰਨੈਂਸ ਲਿਆਂਦੀ ਹੈ | ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਸ਼ਾਂਤਮਈ ਚਲ ਰਹੇ ਕਿਸਾਨਾਂ ਦੇ ਇਸ ਅੰਦੋਲਨ ਦੀ ਸਫ਼ਲਤਾ ਦੀ ਚਰਚਾ ਦੁਨੀਆਂ ਭਰ ਵਿਚ ਹੋ ਰਹੀ ਹੈ | ਇਸ ਦੀ ਚਰਚਾ ਕਈ ਦੇਸ਼ਾਂ ਦੀਆਂ ਸੰਸਦਾਂ ਵਿਚ ਹੋ ਰਹੀ ਹੈ, ਇੰਟਰ ਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਨੇ ਇਸ ਅੰਦੋਲਨ ਦਾ ਨੋਟਿਸ ਲਿਆ ਹੈ ਅਤੇ ਇਹੋ ਕਾਰਨ ਹੈ ਕਿ ਇਹ ਅੰਦੋਲਨ ਹੁਣ ਜਨ ਅੰਦੋਲਨ ਬਣ ਗਿਆ ਹੈ |