ਪੰਜਾਬ ਤੋਂ ਮਿਲੀ ਹਾਰ ਤੋਂ ਬਾਅਦ ਆਰ. ਸੀ. ਬੀ. ਦੇ ਕਪਤਾਨ ਡੁਪਲੇਸਿਸ ਦਾ ਵੱਡਾ ਬਿਆਨ- ਮੈਂ ਥੱਕ ਗਿਆ ਹਾਂ!
ਪੰਜਾਬ ਤੋਂ ਮਿਲੀ ਹਾਰ ਤੋਂ ਬਾਅਦ ਆਰ. ਸੀ. ਬੀ. ਦੇ ਕਪਤਾਨ ਡੁਪਲੇਸਿਸ ਦਾ ਵੱਡਾ ਬਿਆਨ- ਮੈਂ ਥੱਕ ਗਿਆ ਹਾਂ!
ਮੁੰਬਈ, 28 ਮਾਰਚ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਕਪਤਾਨ ਫ਼ਾਫ਼ ਡੁਪਲੇਸਿਸ ਨੇ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) 2022 ਦੇ ਮੁਕਾਬਲੇ ’ਚ ਪੰਜਾਬ ਕਿੰਗਜ਼ (ਪੀ. ਬੀ. ਕੇ. ਐਸ.) ਤੋਂ ਮਿਲੀ ਹਾਰ ਦੇ ਬਾਅਦ ਨਿਰਾਸ਼ਾ ਪ੍ਰਗਟਾਈ। ਪੰਜਾਬ ਕਿੰਗਜ਼ ਨੇ ਡੀ. ਵਾਈ. ਪਾਟਿਲ ਸਟੇਡੀਅਮ ’ਚ ਖੇਡੇ ਗਏ ਆਈ. ਪੀ. ਐਲ. 2022 ਦੇ ਤੀਜੇ ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 205/2 ਦੇ ਜਵਾਬ ’ਚ 19 ਓਵਰ ’ਚ 208/5 ਦੌੜਾਂ ਬਣਾ ਕੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਮੈਚ ਦੇ ਬਾਅਦ ਡੁਪਲੇਸਿਸ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਬੱਲੇਬਾਜ਼ੀ ਅਸਲ ’ਚ ਚੰਗੀ ਸੀ। ਓਡੀਅਨ ਸਮਿਥ ਨੇ 8 ਗੇਂਦਾਂ ’ਤੇ 25 ਦੌੜਾਂ ਬਣਾਈਆਂ। ਮੈਨੂੰ ਲਗਦਾ ਹੈ ਕਿ ਅਸੀਂ ਕੈਚ ਛੱਡ ਕੇ ਸ਼ਾਇਦ ਉਸ ਨੂੰ 10 ਦੌੜਾਂ ’ਤੇ ਆਊਟ ਕਰਨ ਦਾ ਮੌਕਾ ਗੁਆ ਦਿਤਾ। ਥੋੜ੍ਹੀ ਤ੍ਰੇਲ ਸੀ, ਗੇਂਦਬਾਜ਼ਾਂ ਲਈ ਮੁਸ਼ਕਲ ਰਾਤ ਸੀ, ਪਰ ਮੈਨੂੰ ਲਗਦਾ ਹੈ ਕਿ ਉਹ ਗਿੱਲੀ ਗੇਂਦ ਨਾਲ ਕਾਫ਼ੀ ਚੰਗੇ ਸਨ। ਛੋਟੇ ਮਾਰਜਨ ਸਨ, ਪਰ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਕੋਲ ਅਸਲ ’ਚ ਚੰਗਾ ਪਾਵਰਪੇਅ ਸੀ।
ਉਨ੍ਹਾਂ ਕਿਹਾ ਕਿ ਗੇਂਦ ਦੂਜੀ ਪਾਰੀ ’ਚ ਜ਼ਿਆਦਾ ਸਕਿਡ ਹੋਈ ਤੇ ਅਸੀਂ ਫਿਰ ਇਸ ਨੂੰ ਬੜੀ ਖ਼ੂਬਸੂਰਤੀ ਨਾਲ ਵਾਪਸ ਖਿੱਚਿਆ। ਅਸੀਂ ਮੈਚ ਵਿਚਾਲੇ ਬਹੁਤ ਚੰਗੀਆਂ ਚੀਜ਼ਾਂ ਕੀਤੀਆਂ। ਪਰ ਤੁਸੀਂ ਜਾਣਦੇ ਹੋ ਕਿ ਓਡੀਅਨ ਸਮਿਥ ਤੁਹਾਡੇ ਲਈ ਕੀ ਕਰ ਸਕੇ ਹਨ। ਇਸ ਲਈ ਤੁਹਾਨੂੰ ਇਸ ’ਤੇ ਪਕੜ ਬਣਾਉਣੀ ਹੋਵੇਗੀ। ਇਥੋਂ ਤਕ ਕਿ ਦੂਜੇ ਲੜਕੇ, ਸ਼ਾਹਰੁਖ਼ ਖ਼ਾਨ ਨੇ ਵੀ ਮੈਚ ਦੀ ਰਾਤ ਆਖ਼ਰੀ ਕੱੁਝ ਗੇਂਦਾਂ ਤਕ ਇਸ ਨੂੰ ਹਾਸਲ ਨਹੀਂ ਕੀਤਾ। ਇਸ ਲਈ ਜੇਕਰ ਤੁਸੀ ਉਨ੍ਹਾਂ ਮੌਕਿਆਂ ਦਾ ਲਾਹਾ ਲੈਂਦੇ ਹੋ ਤਾਂ ਇਹ ਪੂਰੀ ਤਰ੍ਹਾਂ ਨਾਲ ਵਖਰੀ ਖੇਡ ਹੈ। ਮੈਂ ਥੱਕ ਗਿਆ ਹਾਂ! ਫ਼ਾਫ਼ ਡੁਪਲੇਸਿਸ ਦੀ 57 ਗੇਂਦਾਂ ’ਚ 88 ਦੌੜਾਂ ਦੀ ਪਾਰੀ ਤੇ ਵਿਰਾਟ ਕੋਹਲੀ ਦੀ 29 ਗੇਂਦਾਂ ’ਚ ਅਜੇਤੂ 41 ਦੌੜਾਂ ਦੀ ਪਾਰੀ ਨੇ ਪੰਜਾਬ ਲਈ ਵੱਡਾ ਟੀਚਾ ਰਖਿਆ ਪਰ ਮਯੰਕ ਅਗਰਵਾਲ ਦੀ ਅਗਵਾਈ ਵਾਲੀ ਟੀਮ ਨੇ 19ਵੇਂ ਓਵਰ ’ਚ ਟੀਚੇ ਦਾ ਪਿਛਾ ਕੀਤਾ।
ਓਡੀਅਨ ਸਮਿਥ ਨੂੰ 8 ਗੇਂਦਾਂ ’ਚ ਅਜੇਤੂ 25 ਦੌੜਾਂ ਬਣਾਉਣ ਲਈ ‘ਪਲੇਅਰ ਆਫ਼ ਦਿ ਮੈਚ’ ਦਾ ਪੁਰਸਕਾਰ ਮਿਲਿਆ। ਇਸ ਜਿੱਤ ਦੇ ਨਾਲ ਪੰਜਾਬ ਕਿੰਗਜ਼ ਨੇ ਆਈ. ਪੀ. ਐਲ. 2022 ਦੀ ਜੇਤੂ ਸ਼ੁਰੂਆਤ ਕੀਤੀ। (ਏਜੰਸੀ)