ਪੰਜਾਬ ਵਿਚ ਕਿਸੇ ਸਾਂਸਦ ਨੂੰ ਕਮਾਨ ਸੌਂਪੇਗੀ ਕਾਂਗਰਸ! ਰਵਨੀਤ ਬਿੱਟੂ ਤੇ ਸੰਤੋਖ ਚੌਧਰੀ ਦੇ ਨਾਮ 'ਤੇ ਚਰਚਾ 

ਏਜੰਸੀ

ਖ਼ਬਰਾਂ, ਪੰਜਾਬ

Congress 2 ਸਾਲ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਨਾ ਹਾਰੇ, ਇਸ ਲਈ ਕਾਂਗਰਸ ਸੰਸਦ ਮੈਂਬਰਾਂ 'ਤੇ ਫੋਕਸ ਕਰ ਰਹੀ ਹੈ।

Congress to hand over command to any MP in Punjab

ਚੰਡੀਗੜ - ਪੰਜਾਬ 'ਚ ਕਾਂਗਰਸ ਪਾਰਟੀ ਦੀ ਕਮਾਨ ਕਿਸੇ ਸੰਸਦ ਮੈਂਰ ਨੂੰ ਸੌਂਪ ਸਕਦੀ ਹੈ। 2 ਸਾਲ ਬਾਅਦ 2024 ਵਿਚ ਲੋਕ ਸਭਾ ਚੋਣਾਂ ਹਨ। ਅਜਿਹੇ 'ਚ ਪੰਜਾਬ 'ਚ 13 ਸੀਟਾਂ ਜਿੱਤਣ ਲਈ ਕਾਂਗਰਸ 'ਚ ਮੰਥਨ ਚੱਲ ਰਿਹਾ ਹੈ। ਨਵੇਂ ਮੁਖੀ ਦੇ ਅਹੁਦੇ ਲਈ ਭੇਜੇ ਗਏ ਨਾਮਾਂ ਵਿਚ ਰਵਨੀਤ ਬਿੱਟੂ ਅਤੇ ਸੰਤੋਖ ਚੌਧਰੀ ਦੇ ਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।  

ਹਾਲਾਂਕਿ ਨਵਜੋਤ ਸਿੱਧੂ ਦੂਜੀ ਵਾਰ ਪ੍ਰਧਾਨ ਅਹੁਦੇ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦੌੜ ਵਿੱਚ ਹਨ। ਉਹਨਾਂ ਨੂੰ ਰਾਹੁਲ ਗਾਂਧੀ ਨਾਲ ਨੇੜਤਾ ਦਾ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ 'ਚ ਵਾਪਸੀ ਕਰ ਚੁੱਕੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਲਈ ਦਾਅਵੇਦਾਰੀ ਜਤਾਈ ਹੈ। 

ਪੰਜਾਬ ਵਿਚ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਧੜੇਬੰਦੀ ਨੂੰ ਰੋਕਣਾ ਹੈ। ਨਵਜੋਤ ਸਿੱਧੂ, ਸੁਨੀਲ ਜਾਖੜ ਤੋਂ ਇਲਾਵਾ ਮਾਝੇ ਦੇ ਦਿੱਗਜ ਤਿਕੜੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਕਾਂਗਰਸ ਵਿਚ ਵੱਖਰੇ ਤੌਰ 'ਤੇ ਚੱਲ ਰਹੇ ਹਨ। ਇਸ ਦੇ ਨਾਲ ਹੀ ਪਾਰਟੀ ਦੇ ਸਾਰੇ ਸੰਸਦ ਮੈਂਬਰ ਵੱਖਰੇ ਰਸਤੇ 'ਤੇ ਹਨ। ਅਜਿਹੇ 'ਚ ਕਾਂਗਰਸ ਦੀ ਕੋਸ਼ਿਸ਼ ਹੈ ਕਿ ਉਹ 2 ਸਾਲ ਬਾਅਦ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਨਾ ਹਾਰੇ, ਇਸ ਲਈ ਕਾਂਗਰਸ ਸੰਸਦ ਮੈਂਬਰਾਂ 'ਤੇ ਫੋਕਸ ਕਰ ਰਹੀ ਹੈ।