ਚੰਡੀਗੜ੍ਹ ਨੂੰ ਯੂਟੀ ਕਾਡਰ ਵਿਚ ਸ਼ਾਮਲ ਕਰਨਾ ਪੰਜਾਬ ਨਾਲ ਧੱਕੇਸ਼ਾਹੀ : ਰਵੀਇੰਦਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਚੰਡੀਗੜ੍ਹ ਨੂੰ ਯੂਟੀ ਕਾਡਰ ਵਿਚ ਸ਼ਾਮਲ ਕਰਨਾ ਪੰਜਾਬ ਨਾਲ ਧੱਕੇਸ਼ਾਹੀ : ਰਵੀਇੰਦਰ ਸਿੰਘ

image

ਚੰਡੀਗੜ੍ਹ, 28 ਮਾਰਚ (ਸਸਸ): ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ  ਯੂ ਟੀ ਕਾਡਰ ਹੇਠ ਲਿਆਉਣ ਦੀ ਕਾਰਵਾਈ 'ਤੇ ਡੂੰਘੀ ਚਿੰਤਾ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਇਸ 'ਤੇ ਪੰਜਾਬੀਆਂ ਦਾ ਹੱਕ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਸੂਬਾ 1966 ਵਿਚ ਬਣਿਆ ਸੀ | ਉਸ ਵੇਲੇ ਸਾਂਝੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੀ | ਵਖਰੇ ਸੂਬੇ ਪੰਜਾਬ ਤੇ ਹਰਿਆਣਾ ਪ੍ਰਾਂਤ ਬਣਨ ਬਾਅਦ ਇਸ ਨੂੰ  ਦੋਹਾਂ ਸੂਬਿਆਂ ਦੀ ਰਾਜਧਾਨੀ ਐਲਾਨਿਆ ਗਿਆ | ਉਸ ਸਮੇਂ ਦੇ ਕੇਂਦਰੀ ਹਾਕਮਾਂ,ਚੰਡੀਗੜ੍ਹ ਪੰਜਾਬ ਨੂੰ  ਦੇਣ ਤੇ ਹਰਿਆਣਾ ਨੂੰ  ਵਖਰੀ ਰਾਜਧਾਨੀ ਬਣਾਉਣ ਸਮਾਂ ਦਿਤਾ ਗਿਆ ਪਰ ਰਾਜਸੀ ਚਲਾਕੀ ਨਾਲ ਚੰਡੀਗੜ੍ਹ ਨੂੰ  ਕੇਂਦਰੀ ਪ੍ਰਦੇਸ਼ ਐਲਾਨਦਿਆਂ, ਇਹ ਸ਼ਰਤ ਵੀ ਲਾ ਦਿਤੀ ਕਿ ਇਸ ਦੇ ਬਦਲੇ ਅਬੋਹਰ, ਫ਼ਾਜ਼ਿਲਕਾ ਦਾ ਖੇਤਰ, ਹਰਿਆਣਾ ਨੂੰ  ਦੇਣਾ ਪਵੇਗਾ ਜਿਸ ਵਿਰੁਧ ਲੰਮੀ ਲੜਾਈ ਲੜੀ ਗਈ | ਇਸ ਤੋਂ ਪਹਿਲਾਂ ਕੇਂਦਰ ਸਰਕਾਰ ਭਾਖੜਾ ਬਿਆਸ  ਮੈਨੇਜਮੈਂਟ ਬੋਰਡ ਦਾ ਕੰਟਰੋਲ ਉਕਤ ਦੋਹਾਂ ਸੂਬਿਆਂ ਤੋਂ ਲੈ ਚੁਕੀ ਹੈ | ਬੀਐਸਐਫ਼ ਦਾ ਘੇਰਾ ਵੀ 30 ਤੋਂ 50 ਕਿਲੋਮੀਟਰ ਕਰ ਦਿਤਾ ਗਿਆ ਹੈ | ਸਾਬਕਾ ਸਪੀਕਰ ਨੇ ਕੇਂਦਰ ਸਰਕਾਰ ਨੂੰ  ਜ਼ੋਰ ਦਿਤਾ ਕਿ ਉਹ ਇਸ ਸਰਹੱਦੀ ਪ੍ਰਾਂਤ ਨੂੰ  ਮਜ਼ਬੂਤ ਕਰਨ ਲਈ ਸਹਿਯੋਗ ਦੇਵੇ ਅਤੇ ਇਹ ਫ਼ੈਸਲਾ ਤੁਰਤ ਵਾਪਸ ਲਵੇ |