ਤਾਲਿਬਾਨ ਦਾ ਨਵਾਂ ਫ਼ੁਰਮਾਨ, ਸਰਕਾਰੀ ਕਰਮਚਾਰੀਆਂ ਡਰੈਸ ਕੋਡ ਮੰਨਣ, ਨਹੀਂ ਤਾਂ ਹੋਵੇਗੀ ਕਾਰਵਾਈ

ਏਜੰਸੀ

ਖ਼ਬਰਾਂ, ਪੰਜਾਬ

ਤਾਲਿਬਾਨ ਦਾ ਨਵਾਂ ਫ਼ੁਰਮਾਨ, ਸਰਕਾਰੀ ਕਰਮਚਾਰੀਆਂ ਡਰੈਸ ਕੋਡ ਮੰਨਣ, ਨਹੀਂ ਤਾਂ ਹੋਵੇਗੀ ਕਾਰਵਾਈ

image

ਕਾਬੁਲ, 28 ਮਾਰਚ : ਅਫ਼ਗ਼ਾਨਿਸਤਾਨ ਵਿਚ ਪਿਛਲੇ ਸਾਲ ਅਗੱਸਤ ਤੋਂ ਸੱਤਾ ’ਤੇ ਕਾਬਜ਼ ਤਾਲਿਬਾਨ ਇਕ ਤੋਂ ਬਾਅਦ ਇਕ ਫਰਮਾਨ ਜਾਰੀ ਕਰਦਾ ਰਿਹਾ ਹੈ। ਹੁਣ ਇਸ ਨੇ ਇੱਥੋਂ ਦੇ ਸਰਕਾਰੀ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਸਿਲਸਿਲੇ ਵਿੱਚ ਤਾਲਿਬਾਨ ਪ੍ਰਸ਼ਾਸਨ ਦੇ ਜਨਤਕ ਨੈਤਿਕਤਾ ਮੰਤਰਾਲੇ ਨੇ ਸੋਮਵਾਰ ਨੂੰ ਸਾਰੇ ਸਰਕਾਰੀ ਦਫ਼ਤਰਾਂ ਦਾ ਨਿਰੀਖਣ ਕੀਤਾ। ਇਸ ਤਹਿਤ ਦਫ਼ਤਰ ਆਉਣ ਵਾਲੇ ਸਾਰੇ ਮੁਲਾਜ਼ਮਾਂ ਦੀ ਵਧੀ ਹੋਈ ਦਾੜ੍ਹੀ ਅਤੇ ਡਰੈੱਸ ਕੋਡ ਵੀ ਚੈੱਕ ਕੀਤਾ ਗਿਆ।
ਸੂਤਰਾਂ ਨੇ ਦਸਿਆ ਕਿ ਪ੍ਰੋਪੇਗੇਸ਼ਨ ਆਫ਼ ਵਿਰਚਿਊ ਐਂਡ ਪ੍ਰੀਵੈਨਸ਼ਨ ਆਫ਼ ਵਾਈਸ ਮਤਲਬ ਨੇਕੀ ਦੇ ਪ੍ਰਚਾਰ ਅਤੇ ਬੁਰਾਈ ਦੀ ਰੋਕਥਾਮ ਲਈ ਮੰਤਰਾਲਿਆਂ ਦੇ ਨੁਮਾਇੰਦਿਆਂ ਨੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਨਿਰਦੇਸ਼ ਜਾਰੀ ਕੀਤਾ ਹੈ ਕਿ ਉਹ ਅਪਣੀ ਦਾੜ੍ਹੀ ਨਾ ਬਣਾਉਣ ਅਤੇ ਸਥਾਨਕ ਕਪੜੇ ਜਿਸ ਵਿਚ ਲੰਮਾ ਅਤੇ ਢਿੱਲਾ ਕੁੜਤਾ ਅਤੇ ਪਜਾਮੇ ਨਾਲ ਟੋਪੀ ਜਾਂ ਇਮਾਮਾ (ਟੋਪੀ) ਪਾਉਣਾ ਲਾਜ਼ਮੀ ਕਰ ਦਿਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਡਰੈੱਸ ਕੋਡ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਦਫ਼ਤਰਾਂ ਦੇ ਅੰਦਰ ਨਹੀਂ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਵੀ ਕਢਿਆ ਜਾ ਸਕਦਾ ਹੈ। (ਏਜੰਸੀ)