Mohali News : ਸਾਬਕਾ IPS ਅਧਿਕਾਰੀ D.S. ਗਰਚਾ ਸਣੇ ਚਾਰ ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News : ਮੋਹਾਲੀ ਦੀ ਵਿਸ਼ੇਸ਼ CBI ਅਦਾਲਤ ਨੇ ਸੁਣਾਇਆ ਫ਼ੈਸਲਾ

ਸਾਬਕਾ IPS ਅਧਿਕਾਰੀ D.S. ਗਰਚਾ ਸਣੇ ਚਾਰ ਜਣੇ ਭ੍ਰਿਸ਼ਟਾਚਾਰ ਦੇ ਦੋਸ਼ੀ ਕਰਾਰ

Mohali News in Punjabi : ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਅੱਜ ਸਾਬਕਾ ਆਈਪੀਐਸ ਅਧਿਕਾਰੀ (SSP Moga 2007) DS Garcha,PS Sandhu (Moga SP Headquarter2007),ਅਮਰਜੀਤ ਸਿੰਘ (ਥਾਣੇਦਾਰ ਮੋਗਾ) ਨੂੰ ਕਰਪਸ਼ਨ ਐਕਟ ਦੀ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਥਾਣੇਦਾਰ ਰਮਣ ਨੂੰ ਐਕਸਟੋਰਸ਼ਨ ਅਤੇ ਕਰਪਸ਼ਨ ਐਕਟ ਦੀ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ।

2007 ਦੇ ਬਹੁ ਚਰਚਿਤ ਕੇਸ ਮੋਗਾ ਸੈਕਸ ਸਕੈਂਡਲ ਵਿੱਚ ਦੋਸ਼ੀ ਆਰੋਪੀ ਬਣਾਏ ਗਏ ਸਨ ਜਿਸ ਵਿੱਚ ਉਸ ਸਮੇਂ ਦੇ ਇੱਕ ਅਕਾਲੀ ਨੇਤਾ ਦੇ ਪੁੱਤਰ ਨੂੰ ਵੀ ਆਰੋਪੀ ਬਣਾਇਆ ਗਿਆ ਸੀ। ਮੁੱਖ ਆਰੋਪੀ ਮਨਜੀਤ ਕੌਰ ਦੀ 2013 ਦੇ ਵਿੱਚ ਜਮਾਨਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਉਹ ਮਹਿਲਾ ਸਰਕਾਰੀ ਗਵਾਹ ਬਣ ਗਈ ਸੀ ਜਿਸ ਦਾ ਕਤਲ 23 ਸਤੰਬਰ 2018 ਨੂੰ ਫਿਰੋਜ਼ਪੁਰ ਵਿਖੇ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਹ ਕੇਸ ਸੀਬੀਆਈ ਨੂੰ ਦੇ ਦਿੱਤਾ ਗਿਆ ਸੀ।

(For more news apart from  Former IPS officer D.S. Garcha, four others convicted in corruption case News in Punjabi, stay tuned to Rozana Spokesman)