Pastor Bajinder Arrested: ਜਬਰ ਜਨਾਹ ਮਾਮਲੇ ’ਚ ਪਾਸਟਰ ਬਜਿੰਦਰ ਸਿੰਘ ਦੋਸ਼ੀ ਕਰਾਰ, ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Pastor Bajinder Arrested: ਫਿਲਹਾਲ ਉਹ ਜ਼ਮਾਨਤ ’ਤੇ ਬਾਹਰ ਸੀ।

Pastor Bajinder arrested at Delhi airport

ਜ਼ੀਰਕਪੁਰ (ਜੇ.ਐੱਸ.ਕਲੇਰ) : ਜ਼ੀਰਕਪੁਰ ਥਾਣੇ ਵਿਚ ਸਾਲ 2018 ਵਿਚ ਦਰਜ ਸੱਤ ਸਾਲ ਪੁਰਾਣੇ ਜਬਰ ਜਨਾਹ ਕੇਸ ’ਚ ਜਲੰਧਰ ਦੇ ਪਾਸਟਰ ਬਜਿੰਦਰ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਉਹ ਜ਼ਮਾਨਤ ’ਤੇ ਬਾਹਰ ਸੀ।

ਪਾਸਟਰ ਬਜਿੰਦਰ ਨੂੰ ਇਸ ਮਾਮਲੇ ’ਚ ਮੋਹਾਲੀ ਅਦਾਲਤ ਨੇ ਦੋਸ਼ੀ ਕਰਾਰ ਦਿਤਾ ਹੈ। ਇਹ ਫ਼ੈਸਲਾ 42 ਸਾਲਾ ਪਾਸਟਰ ਬਜਿੰਦਰ ਦੇ 5 ਹੋਰ ਮੁਲਜ਼ਮਾਂ ਦੇ ਨਾਲ ਮੋਹਾਲੀ ਅਦਾਲਤ ਵਿਚ ਪੇਸ਼ ਹੋਣ ਤੋਂ ਕੱੁਝ ਦਿਨ ਬਾਅਦ ਆਇਆ, ਜਿਨ੍ਹਾਂ ਵਿਰੁਧ ਇਸ ਮਾਮਲੇ ’ਚ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਇਹ ਮਾਮਲਾ 2018 ਦਾ ਹੈ।

ਸ਼ਿਕਾਇਤਕਰਤਾ, ਜੋ ਕਿ ਜ਼ੀਰਕਪੁਰ, ਪੰਜਾਬ ਦੀ ਇਕ ਔਰਤ ਹੈ, ਨੇ ਕਿਹਾ ਕਿ ਉਸ ਨੇ ਉਸੇ ਸਾਲ ਅਕਤੂਬਰ ਵਿਚ ਅਪਣੇ ਪਰਵਾਰ ਨਾਲ ਸਿੰਘ ਦੇ ਚਰਚ ਜਾਣਾ ਸ਼ੁਰੂ ਕੀਤਾ ਸੀ। ਇਸ ਮਾਮਲੇ ਵਿਚ ਪਾਸਟਰ ਦੇ ਨਾਲ ਪੰਜ ਹੋਰ ਮੁਲਜ਼ਮਾਂ (ਪਾਦਰੀ ਜਤਿੰਦਰ, ਪਾਸਟਰ ਅਕਬਰ, ਸੱਤਾਰ ਅਲੀ ਅਤੇ ਸੰਦੀਪ ਪਹਿਲਵਾਨ) ਨੂੰ ਉਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਨੂੰ ਅਦਾਲਤ ਨੇ ਅੱਜ ਬਰੀ ਕਰ ਦਿਤਾ ਹੈ। ਪਾਸਟਰ ਬਜਿੰਦਰ ਨੂੰ ਹੁਣ ਇਕ ਅਪ੍ਰੈਲ ਨੂੰ ਸਜਾ ਸੁਣਾਈ ਜਾਵੇਗੀ। ਅੱਜ ਪਾਸਟਰ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੀੜਤਾ ਦੇ ਵਕੀਲ ਨੇ ਨਾਲ ਗੱਲਬਾਤ ਦੌਰਾਨ ਮੁਹਾਲੀ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਹੋਰਨਾ ਕੁੜੀਆਂ ਲਈ ਵੀ ਢਾਲ ਸਾਬਿਤ ਹੋਵੇਗਾ।