ਯੂਪੀਐਸਸੀ ਪ੍ਰੀਖਿਆ : ਖ਼ਿੱਤੇ 'ਚ ਕਈ ਨੌਜਵਾਨਾਂ ਨੇ ਮਾਰੀਆਂ ਮੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀਜੀਪੀ ਦੀ ਬੇਟੀ ਮੇਘਾ ਅਰੋੜਾ ਵਲੋਂ ਦਰਬਾਰ ਸਾਹਿਬ ਮੱਥਾ ਟੇਕ ਕੇ ਯੂਪੀਐਸਸੀ ਪ੍ਰੀਖਿਆ ਦੀ ਸਫ਼ਲਤਾ ਦਾ ਸ਼ੁਕਰਾਨਾ

U.P.S.C Exam : Boys make their positions

ਚੰਡੀਗੜ੍ਹ, 28 ਅਪ੍ਰੈਲ, (ਨੀਲ ਭਲਿੰਦਰ ਸਿਂੰਘ) : ਉੱਤਰ ਭਾਰਤ ਖ਼ਾਸਕਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਇਸ ਵਾਰ ਯੂਪੀਐਸਸੀ ਦੀ ਪ੍ਰੀਖਿਆ 'ਚ ਬਾਜ਼ੀ ਮਾਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਸਤਵੇਂ ਆਸਮਾਨ 'ਤੇ ਹਨ।ਪੰਜਾਬ ਦੇ ਪੁਲਿਸ ਮੁਖੀ ਆਈਪੀਐਸ ਸੁਰੇਸ਼ ਅਰੋੜਾ ਦੀ ਧੀ ਮੇਘਾ ਅਰੋੜਾ ਨੇ ਦੇਸ਼ ਭਰ 'ਚੋਂ 108ਵਾਂ ਰੈਂਕ ਹਾਸਲ ਕੀਤਾ ਹੈ। ਲੰਦਨ ਯੂਨੀਵਰਸਿਟੀ ਤੋਂ ਵਿਦੇਸ਼ੀ ਮਾਮਲਿਆਂ ਵਿਚ ਮਾਸਟਰ ਡਿਗਰੀ ਹਾਸਲ ਮੇਘਾ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਨਤੀਜਾ ਸ਼ੁਕਰਵਾਰ ਆ ਜਵੇਗਾ ਅਤੇ ਉਸ ਨੂੰ ਸਫ਼ਲ ਹੋਣ ਦੀ ਸੂਰਤ ਵਿਚ ਪਹਿਲਾਂ ਤੋਂ ਹੀ ਮਨ 'ਚ ਧਾਰੀ ਹੋਈ  ਮਨਸ਼ਾ ਪੂਰੀ ਕਰਨ ਲਈ ਯਕਦਮ ਅੰਮ੍ਰਿਤਸਰ ਜਾਣਾ ਪਵੇਗਾ। ਮੇਘਾ ਦੇ ਮਾਣਮੱਤੇ ਪਿਤਾ ਡੀਜੀਪੀ ਸੁਰੇਸ਼ ਅਰੋੜਾ ਨੇ ਇਹ 'ਭੇਤ' ਖ਼ੁਦ 'ਰੋਜ਼ਾਨਾ ਸਪੋਕਸਮੈਨ' ਨਾਲ ਸਾਂਝਾ ਕੀਤਾ।

ਹੋਇਆ ਇਹ ਕਿ ਅਚਨਚੇਤ ਨਤੀਜਾ ਆਇਆ ਅਤੇ ਅਰੋੜਾ ਪਰਵਾਰ ਮੀਡੀਆ ਅਤੇ ਵਧਾਈਆਂ ਦੇਣ ਵਾਲਿਆਂ ਦਾ ਕੇਂਦਰ ਬਿੰਦੁ ਬਣ ਗਿਆ ਪਰ ਅੱਜ ਮੇਘਾ ਅਰੋੜਾ ਨੇ ਦੁਪਹਿਰ ਮਗਰਲੇ ਸਾਰੇ ਰੁਝੇਵੇਂ ਤਿਆਗ ਅੰਮ੍ਰਿਤਸਰ ਵਲ ਕੂਚ ਕਰਨ ਨੂੰ ਤਰਜੀਹ ਦਿਤੀ ਜਿਸ ਦਾ ਕਾਰਨ ਮੇਘਾ ਦੀ ਦਿਲੀ ਇੱਛਾ ਸੀ ਕਿ ਜੇ ਉਹ ਇਸ ਵਕਾਰੀ ਪ੍ਰੀਖਿਆ ਨੂੰ ਸਰ ਕਰ ਲੈਂਦੀ ਹੈ ਤਾਂ ਸਰਬ ਸਾਂਝੀਵਲਾਤਾ ਦੇ ਪ੍ਰਤੀਕ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕਰੇਗੀ। ਪੰਜਾਬੀ ਅਖ਼ਬਾਰ ਦੇ ਸੰਪਾਦਕ ਦੇ ਪੁੱਤਰ ਨੇ ਵੀ ਇਹ ਇਮਤਿਹਾਨ ਪਾਸ ਕੀਤਾ ਹੈ।