ਪਿੰਡ ਵਾਸੀਆਂ ਦੇ ਦੇਸੀ ਜੁਗਾੜ ਨੇ ਸੜਨੋਂ ਬਚਾਈ 400 ਏਕੜ ਫ਼ਸਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਪਾਇਆ ਅੱਗ 'ਤੇ ਕਾਬੂ

400 acres of crop from burning

ਪੰਜਾਬ- ਪੰਜਾਬ ਭਰ ਵਿਚ ਕਣਕ ਦੇ ਖੇਤਾਂ ਨੂੰ ਅੱਗ ਲੱਗਣ ਦੀਆਂ ਮੰਦਭਾਗੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਨਿੱਤ ਦਿਨ ਸੈਂਕੜੇ ਏਕੜੇ ਫ਼ਸਲ ਸੜ ਕੇ ਸੁਆਹ ਹੋ ਰਹੀ ਹੈ। ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਪਿੰਡ ਝਿੰਗੜਾਂ ਵਿਚ ਵੀ ਕਣਕ ਦੇ ਖੇਤਾਂ ਨੂੰ ਅੱਗ ਲੱਗ ਗਈ ਪਰ ਪਿੰਡ ਵਾਲਿਆਂ ਵਲੋਂ ਬਣਾਈ ਗਈ ਮਿੰਨੀ ਫਾਇਰ ਬ੍ਰਿਗੇਡ ਨੇ ਉਦੋਂ ਆਪਣਾ ਮੁੱਲ ਮੋੜ ਦਿਤਾ ਜਦੋਂ ਇਸ ਕਾਰਨ 400 ਖੇਤ ਅੱਗ ਦੀ ਲਪੇਟ ਵਿਚ ਆਉਣ ਤੋਂ ਬਚਾ ਲਏ ਗਏ ਹਾਲਾਂਕਿ ਇਸ ਦੇ ਬਾਵਜੂਦ ਵੀ 25 ਏਕੜ ਕਣਕ ਅਤੇ 20 ਏਕੜ ਨਾੜ ਦੇ ਖੇਤ ਅੱਗ ਦੀ ਭੇਂਟ ਚੜ੍ਹ ਗਏ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਤਕ ਫਾਇਰ ਬ੍ਰਿਗੇਡ ਦੀ ਗੱਡੀ ਨਵਾਂ ਸ਼ਹਿਰ ਤੋਂ ਪਿੰਡ ਪੁੱਜੀ ਉਦੋਂ ਤਕ ਪਿੰਡ ਵਾਸੀਆਂ ਵਲੋਂ ਬਣਾਏ ਦੇਸੀ ਜੁਗਾੜ ਜ਼ਰੀਏ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ ਫਿਰ ਵੀ ਪਿੰਡ ਵਾਸੀਆਂ ਦੀ ਇਸ ਕੋਸ਼ਿਸ਼ ਸਦਕਾ 400 ਏਕੜ ਕਣਕ ਦੇ ਖੇਤਾਂ ਨੂੰ ਅੱਗ ਲੱਗਣ ਤੋਂ ਬਚਾ ਲਿਆ ਗਿਆ। ਜੇਕਰ ਪਿੰਡ ਵਾਸੀ ਚੁੱਪ-ਚੁੱਪ ਫਾਇਰ ਬ੍ਰਿਗੇਡ ਦੀ ਉਡੀਕ ਕਰਦੇ ਤਾਂ ਸ਼ਾਇਦ ਉਦੋਂ ਤਕ ਸੈਂਕੜੇ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਜਾਣੀ ਸੀ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਸਾਰੇ ਪਿੰਡ ਵਾਸੀਆਂ ਨੂੰ ਅਜਿਹੇ ਦੇਸੀ ਜੁਗਾੜ ਤਿਆਰ ਕਰਵਾਉਣੇ ਚਾਹੀਦੇ ਹਨ ਜਦਕਿ ਕੁੱਝ ਲੋਕਾਂ ਦਾ ਕਹਿਣ ਹੈ ਕਿ ਸਰਕਾਰ ਨੂੰ ਇਸ ਦੇ ਲਈ ਮਦਦ ਦੇਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦੀ ਫ਼ਸਲ ਦਾ ਬਚਾਅ ਹੋ ਸਕੇ।