ਮਹੀਨੇ 'ਚ 5500 ਲੋੜਵੰਦ ਪਰਵਾਰਾਂ ਨੂੰ ਰਾਸ਼ਨ ਪਹੁੰਚਾ ਚੁਕੀ ਹੈ ਫ਼ੂਡ ਫ਼ਾਰ ਦ ਨੀਡੀ ਐਂਡ ਪੂਅਰ ਸੰਸਥਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹੀਨੇ 'ਚ 5500 ਲੋੜਵੰਦ ਪਰਵਾਰਾਂ ਨੂੰ ਰਾਸ਼ਨ ਪਹੁੰਚਾ ਚੁਕੀ ਹੈ ਫ਼ੂਡ ਫ਼ਾਰ ਦ ਨੀਡੀ ਐਂਡ ਪੂਅਰ ਸੰਸਥਾ

ਮਹੀਨੇ 'ਚ 5500 ਲੋੜਵੰਦ ਪਰਵਾਰਾਂ ਨੂੰ ਰਾਸ਼ਨ ਪਹੁੰਚਾ ਚੁਕੀ ਹੈ ਫ਼ੂਡ ਫ਼ਾਰ ਦ ਨੀਡੀ ਐਂਡ ਪੂਅਰ ਸੰਸਥਾ

ਐਸ.ਏ.ਐਸ. ਨਗਰ, 28 ਅਪ੍ਰੈਲ (ਸੁਖਦੀਪ ਸਿੰਘ ਸੋਈਂ) : ਪੰਜਾਬ ਵਿਚ ਕੋਰੋਨਾ ਵਾਇਰਸ 'ਤੇ ਕਾਬੂ ਕਰਨ ਲਈ ਲਗਾਏ ਗਏ ਕਰਫ਼ਿਊ ਕਾਰਨ ਹੋਂਦ ਵਿਚ ਆਈ ਸੰਸਥਾ ਫ਼ੂਡ ਫ਼ਾਰ ਦਿ ਨੀਡੀ ਐਂਡ ਪੂਅਰ ਵਲੋਂ ਪਿਛਲੇ ਇਕ ਮਹੀਨੇ ਦੌਰਾਨ 5500 ਪਰਵਾਰਾਂ ਨੂੰ ਰਾਸ਼ਨ ਸਪਲਾਈ ਕੀਤਾ ਜਾ ਚੁਕਿਆ ਹੈ ਅਤੇ ਸੰਸਥਾ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਕਰਫ਼ਿਊ ਲਾਗੂ ਰਹੇਗਾ ਲੋੜਵੰਦਾਂ ਨੂੰ ਰਾਸ਼ਨ ਦੇ ਪੈਕੇਟਾਂ ਦੀ ਸਪਲਾਈ ਜਾਰੀ ਰਹੇਗੀ ਇਸ ਦੇ ਨਾਲ ਹੀ ਹੁਣ ਸੰਸਥਾ ਵਲੋਂ ਲੋੜਵੰਦ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਲੋੜੀਂਦੀਆਂ ਦਵਾਈਆਂ ਦੇਣ ਦੀ ਵੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।


ਸੰਸਥਾ ਵਲੋਂ ਸਥਾਨਕ ਫ਼ੇਜ਼ 7 ਦੇ ਕਮਿਊਨਿਟੀ ਸੈਂਟਰ ਤੋਂ ਲੋੜਵੰਦਾਂ ਨੂੰ ਰਾਸ਼ਨ ਸਪਲਾਈ ਕਰਨ ਦਾ ਕੰਮ ਚਲਾਇਆ ਜਾ ਰਿਹਾ ਹੈ ਇਥੇ ਸੰਸਥਾ ਵਲੋਂ ਥੋਕ ਵਿੱਚ ਰਾਸ਼ਨ ਦਾ ਸਾਮਾਨ ਖ਼ਰੀਦ ਕੇ ਰੱਖਿਆ ਜਾਂਦਾ ਹੈ ਅਤੇ ਰਾਸ਼ਨ ਦੇ ਪੈਕੇਟ ਤਿਆਰ ਕਰਕੇ ਲੋੜਵੰਦਾਂ ਦੇ ਘਰੋ ਘਰੀ ਸਪਲਾਈ ਕੀਤੇ ਜਾਂਦੇ ਹਨ। ਸੰਸਥਾ ਦੇ ਕਨਵੀਨਰ ਜਸਪ੍ਰੀਤ ਸਿੰਘ ਗਿਲ ਅਤੇ ਕਨਵੀਨਰ ਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਖੁਦ ਨੂੰ ਅੰਦਾਜਾ ਨਹੀਂ ਸੀ ਕਿ ਉਹਨਾਂ ਵਲੋਂ ਆਪਣੇ ਹਮਖਿਲਆਲ ਸਾਥੀਆਂ ਨਾਲ ਮਿਲ ਕੇ ਆਰੰਭੀ ਇਹ ਮੁਹਿੰਮ ਇੰਨੀ ਕਾਮਯਾਬ ਹੋਵੇਗੀ। ਇਸ ਮੌਕੇ ਜਤਿੰਦਰ ਆਨੰਦ ਟਿੰਕੂ, ਮਨੂੰ ਸਾਹਨੀ, ਆਸ਼ੂ ਆਨੰਦ, ਦਵਿੰਦਰ ਸਿੰਘ, ਕਮਲਪ੍ਰੀਤ ਬੈਨੀਪਾਲ, ਅਜੈਬ ਸਿੰਘ, ਨਵਨੀਤ ਤੋਖੀ, ਸਤੀਸ਼ ਸ਼ਾਰਦਾ, ਗੌਰਵ ਭਾਰਤੀ ਆਦਿ ਹਾਜ਼ਰ ਸਨ