ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਹੋਟਲ ਮਾਲਕ ਵਿਰੁਧ ਮੁਕੱਦਮਾ ਦਰਜ
ਥਾਣਾ ਮਾਡਲ ਟਾਉਨ ਪੁਲਿਸ ਨੇ ਹੋਟਲ ਪੈਰਾਡਾਈਜ਼ ਦੇ ਮਾਲਕ ਅਤੇ ਹੋਟਲ ਅੰਦਰ ਰਹਿ ਰਹੇ ਮੁੰਡੇ ਕੁੜੀਆਂ ਦੇ ਵਿਰੁਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ
File Photo
ਲੁਧਿਆਣਾ, 28 ਅਪ੍ਰੈਲ (ਕਿਰਨਬੀਰ ਸਿੰਘ ਮਾਂਗਟ): ਥਾਣਾ ਮਾਡਲ ਟਾਉਨ ਪੁਲਿਸ ਨੇ ਹੋਟਲ ਪੈਰਾਡਾਈਜ਼ ਦੇ ਮਾਲਕ ਅਤੇ ਹੋਟਲ ਅੰਦਰ ਰਹਿ ਰਹੇ ਮੁੰਡੇ ਕੁੜੀਆਂ ਦੇ ਵਿਰੁਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਮਾਡਲ ਟਾਊਨ ਦੇ ਸਬ ਇੰਸਪੈਕਟਰ ਦਵਿੰਦਰ ਕੁਮਾਰ ਅਪਣੀ ਪੁਲਿਸ ਟੀਮ ਨਾਲ ਕੋਰੋਨਾ ਵਾਇਰਸ ਦੇ ਖਤਰੇ ਨੂੰ ਰੋਕਣ ਲਈ ਲਗਾਏ ਗਏ ਕਰਫ਼ਿਊ ਵਿਚ ਗਸ਼ਤ ਕਰ ਰਹੇ ਸਨ ਤਾਂ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇਸ ਲਾਕੜਾ ਦੌਰਾਨ ਹੋਟਲ ਪੈਰਾਡਾਈਜ਼ ਖੋਲ੍ਹ ਕੇ ਗ੍ਰਾਹਕਾਂ ਨੂੰ ਕਮਰੇ ਬੁੱਕ ਕਰ ਰਿਹਾ ਹੈ ਜਿਸ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਨੇ ਹੋਟਲ ਪੈਰਾਡਾਈਜ਼ ਵਿਚ ਛਾਪੇਮਾਰੀ ਕੀਤੀ ਜਿਸ ਵਿਚ ਪੰਕਜ, ਸੋਨੂੰ ਭਾਰਦਵਾਜ, ਸੰਤੋਸ਼ ਅਤੇ ਪੂਨਮ ਨੂੰ ਗ੍ਰਿਫ਼ਤਾਰ ਕਰ ਕੇ ਜ਼ਮਾਨਤ ਉਤੇ ਰਿਹਾਅ ਕਰ ਦਿਤਾ। ਦੋਸ਼ੀ ਗੌਰਵਪ੍ਰੀਤ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਦੀ ਪੁਲਿਸ ਨੇ ਤਲਾਸ਼ ਜਾਰੀ ਕਰ ਦਿਤੀ ਹੈ।