ਪੁਲਿਸ ਵਲੋਂ ਹਥਿਆਰਾਂ ਸਮੇਤ ਤਿੰਨ ਵਿਅਕਤੀ ਗਿ੍ਰਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀ. ਐਸ. ਪੀ. ਦਿਲਬਾਗ ਸਿੰਘ ਬਾਠ ਅਤੇ ਸੀ. ਆਈ. ਏ. ਇੰਚਾਰਜ ਸਿਮਰਜੀਤ ਸਿੰਘ ਨੇ ਦਸਿਆ ਕਿ ਪੁਲਿਸ ਦੇ ਖਾਸ ਮੁਖ਼ਬਰ ਨੇ ਦਸਿਆ ਕਿ ਇਲਾਕੇ ’ਚ ਇਕ ਕਾਰ

File Photo

ਗਰਾਉਂ, 28 ਅਪ੍ਰੈਲ (ਪਰਮਜੀਤ ਸਿੰਘ ਗਰੇਵਾਲ): ਡੀ. ਐਸ. ਪੀ. ਦਿਲਬਾਗ ਸਿੰਘ ਬਾਠ ਅਤੇ ਸੀ. ਆਈ. ਏ. ਇੰਚਾਰਜ ਸਿਮਰਜੀਤ ਸਿੰਘ ਨੇ ਦਸਿਆ ਕਿ ਪੁਲਿਸ ਦੇ ਖਾਸ ਮੁਖ਼ਬਰ ਨੇ ਦਸਿਆ ਕਿ ਇਲਾਕੇ ’ਚ ਇਕ ਕਾਰ ਸਵਿਫਟ ’ਚ ਤਿੰਨ ਨੌਜਵਾਨ ਜਿੰਨ੍ਹਾਂ ਕੋਲ ਮਾਰੂ ਹਥਿਆਰ ਹਨ ਘੁੰਮ ਰਹੇ ਹਨ । ਪੁਲਿਸ ਨੇ ਸਬ-ਇੰਸ.ਬਲਦੇਵ ਸਿੰਘ ਦੀ ਅਗਵਾਈ ਹੇਠ ਪਿੰਡ ਦੱਦਾਹੂਰ ਨੇੜੇ ਸ਼ੱਕੀ ਵਾਹਨਾਂ ਦੀ ਸ਼ਪੈਸ਼ਲ ਜਾਂਚ ਲਈ ਨਾਕਾ ਲਗਾਇਆ, ਕੁੱਝ ਸਮੇਂ ਬਾਅਦ ਉਕਤ ਕਾਰ ਨਾਕੇ ਦੇ ਨੇੜੇ ਪੁੱਜੀ ਤਾਂ ਪੁਲਿਸ ਨੂੰ ਦੇਖ ਕੇ ਕਾਰ ’ਚ ਸਵਾਰ ਸ਼ੱਕੀ ਨੌਜਵਾਨ ਕਾਰ ਛੱਡ ਭੱਜ ਨਿਕਲੇ।  

ਪੁਲਿਸ ਤੁਰਤ ਹਰਕਤ ’ਚ ਆਉਂਦਿਆਂ ਪਿੱਛਾ ਕਰ ਕੇ ਥੋੜੀ੍ਹ ਦੂਰੀ ਉਤੇ ਹੀ ਉਨ੍ਹਾਂ ਨੂੰ ਦਬੋਚ ਲਿਆ। ਫੜ੍ਹੇ ਗਏ ਮੁਲਜ਼ਮਾਂ ਦੀ ਪਹਿਚਾਣ ਗੁਰਵਿੰਦਰ ਸਿੰਘ, ਅਕਾਸ਼ਦੀਪ ਸਿੰਘ ਅਤੇ ਗੁਰਪਿਆਰ ਸਿੰਘ ਵਜੋਂ ਹੋਈ । ਕਾਰ ਵਿਚੋਂ ਇਕ ਪਿਸਤੌਲ 32 ਬੋਰ, ਇਕ 315 ਬੋਰ ਦਾ ਪਿਸਤੌਲ , ਦੋ ਕਾਰਤੂਸ 32 ਬੋਰ, 315 ਬੋਰ ਦੇ 4 ਕਾਰਤੂਸ ਅਤੇ ਇਕ ਕਿਰਚ ਬਰਾਮਦ ਹੋਈ। ਇੰਸ. ਸਿਮਰਜੀਤ ਸਿੰਘ ਅਨੁਸਾਰ ਮੁਲਜ਼ਮਾਂ ਵਿਰੁਧ ਇਲਾਕਾ ਥਾਣਾ ਸਦਰ ਰਾਏਕੋਟ ’ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬਾਰੀਕੀ ਨਾਲ ਜਾਂਚ ਕਰ ਕੇ ਜੇਲ ਭੇਜ ਦਿਤਾ ਗਿਆ।