ਅੰਤਮ ਸਸਕਾਰ ’ਚ ਸ਼ਾਮਲ 82 ਵਿਅਕਤੀਆਂ ਵਿਰੁਧ ਮੁਕੱਦਮਾ ਦਰਜ
ਥਾਣਾ ਸਿਟੀ ਧੂਰੀ ਦੇ ਮੁੱਖ ਅਫ਼ਸਰ ਆਈ.ਪੀ.ਐਸ. ਅਧਿਕਾਰੀੇੇ ਆਦਿਤਯ ਨੇ ਦਸਿਆ ਕਿ ਸਿਟੀ ਧੂਰੀ ਦੀ ਪੁਲਿਸ ਵਲੋਂ ਅੱਜ ਧੂਰੀ ਵਿਖੇ ਹੋਏ ਇਕ ਅੰਤਮ ਸਸਕਾਰ
ਧੁੂਰੀ, 28 ਅਪੈ੍ਰਲ (ਇੰਦਰਜੀਤ ਧੂਰੀ): ਥਾਣਾ ਸਿਟੀ ਧੂਰੀ ਦੇ ਮੁੱਖ ਅਫ਼ਸਰ ਆਈ.ਪੀ.ਐਸ. ਅਧਿਕਾਰੀੇੇ ਆਦਿਤਯ ਨੇ ਦਸਿਆ ਕਿ ਸਿਟੀ ਧੂਰੀ ਦੀ ਪੁਲਿਸ ਵਲੋਂ ਅੱਜ ਧੂਰੀ ਵਿਖੇ ਹੋਏ ਇਕ ਅੰਤਮ ਸਸਕਾਰ ਵਿਚ ਪੰਜਾਬ ਦੇ ਵੱਖ-ਵੱਖ ਹਿੱਸਿਆ ਤੋਂ ਆਏ ਕਰੀਬ 82 ਵਿਅਕਤੀਆਂ ਦੇ ਵਿਰੁਧ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਵਿਰੁਧ ਅਗਲੇਰੀ ਕਰਵਾਈ ਆਰੰਭ ਕਰ ਦਿਤੀ ਗਈ ਹੈ।
ਉਨ੍ਹਾਂ ਦਸਿਆ ਕਿ ਬੀਤੀ ਕਲ ਧੂਰੀ ਦੇ ਰਹਿਣ ਵਾਲੇ ਕਰਮਾ ਪੁੱਤਰ ਬਾਵਾ ਅਤੇ ਇਕ ਔਰਤ ਸ਼ੀਲੂ ਪਤਨੀ ਗੁਰਮੇਲ ਸਿੰਘ ਨਾਮੀ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਅੱਜ ਰਾਮ ਬਾਗ ਧੂਰੀ ਵਿਖੇ ਇਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਣਾ ਸੀ। ਸਿਟੀ ਧੂਰੀ ਦੀ ਪੁਲਿਸ ਨੇ ਕਰਫ਼ਿਊ ਦੀ ਪਾਲਣਾ ਯਕੀਨੀ ਬਣਾਉਣ ਲਈ ਪਰਵਾਰ ਨੂੰ ਅੰਤਮ ਸਸਕਾਰ ਵਿਚ ਇੱਕਠ ਨਾ ਕਰਨ ਸਬੰਧੀ ਅਗਾਊ ਸੂਚਨਾ ਵੀ ਦੇ ਦਿਤੀ ਸੀ, ਪਰ ਇਸ ਦੇ ਬਾਵਜੂਦ ਵੀ ਰਾਮ ਬਾਗ ਵਿਖੇ ਭਾਰੀ ਇੱਕਠ ਦੇਖ ਕੇ ਪੁਲਿਸ ਨੇ ਮਜਬੂਰਨ ਤੁਰਤ ਹਰਕਤ ਵਿਚ ਆਉਂਦਿਆਂ ਬਿਨ੍ਹਾਂ ਪ੍ਰਵਾਨਗੀ ਸਸਕਾਰ ਵਿਚ ਸ਼ਾਮਲ ਹੋਏ ਸਾਰੇ ਵਿਅਕਤੀਆਂ ਨੂੰ ਧੂਰੀ ਦੇ ਖ਼ਾਲਸਾ ਸਕੂਲ ਵਿਖੇ ਬਣੀ ਖੁੱਲੀ ਜੇਲ ਵਿਚ ਬੰਦ ਕਰ ਦਿਤਾ ਅਤੇ ਉਨ੍ਹਾਂ ਦੇ ਵਾਹਨ ਵੀ ਥਾਣੇ ਵਿਚ ਬੰਦ ਕਰ ਦਿਤੇੇ।