ਬਾਬਾ ਬੁੱਢਾ ਸਾਹਿਬ ਹਿਊਮੈਨਿਟੀ ਕਲੱਬ ਨਾਲ ਰਾਜੂ ਦਾ ਕੋਈ ਸਬੰਧ ਨਹÄ: ਪ੍ਰਧਾਨ ਕੁਲਵੰਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਅਡੀਸ਼ਨ ਹੈੱਡ ਗ੍ਰੰਥੀ ਦੀ ਨਿਯੁਕਤੀ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਹਿਊਮੈਨਿਟੀ ਕਲੱਬ ਦੇ ਨੁੰਮਾਇੰਦੇ ਤੌਰ ਤੇ ਰਾਜਵਿੰਦਰ

File Photo

ਰਮਦਾਸ 28 ਅਪ੍ਰੈਲ (ਡਾ. ਦਿਲਬਾਗ ਸਿੰਘ):  ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਅਡੀਸ਼ਨ ਹੈੱਡ ਗ੍ਰੰਥੀ ਦੀ ਨਿਯੁਕਤੀ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਹਿਊਮੈਨਿਟੀ ਕਲੱਬ ਦੇ ਨੁੰਮਾਇੰਦੇ ਤੌਰ ਤੇ ਰਾਜਵਿੰਦਰ ਸਿੰਘ ਰਾਜੂ ਵੱਲੋ ਕੀਤੀ ਗਈ ਸ਼ਿਕਾਇਤ ਦਾ ਖੰਡਨ ਕਰਦਿਆ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਬਾਬਾ ਪੇਂਟਰ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆ ਕਿਹਾ ਕਿ ਰਾਜਵਿੰਦਰ ਸਿੰਘ ਰਾਜੂ ਦਾ ਸਾਡੀ ਕਲੱਬ ਨਾਲ ਕੋਈ ਸਬੰਧ ਨਹੀ । ਕਲੱਬ ਨੇ 29 ਜਨਵਰੀ ਨੂੰ ਇੱਕ ਮਤੇ ਰਾਹੀ ਸਮੂਹ ਮੈਬਰਾਂ ਦੀ ਸਹਿਮਤੀ ਰਾਹੀ ਇਸ ਵਿਅਕਤੀ ਨੂੰ ਕਲੱਬ ਤੋ ਬਰਖਾਸਤ ਕਰ ਦਿੱਤਾ ਸੀ ।

ਇਸਦੇ ਬਾਵਜੂਦ ਰਾਜੂ ਵੱਲੋ ਕਲੱਬ ਦੇ ਨਾਮ ਦੀ ਦੁਰਵਰਤੋ ਕਰਦਿਆ ਨਕਲੀ ਲੈਟਰ ਪੈਡ ਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੇ ਸਕੱਤਰੇਤ ਵਿਖੇ ਅਡੀਸ਼ਨ ਹੈੱਡ ਗ੍ਰੰਥੀ ਦੀ ਨਿਯੁਕਤੀ ਤੇ ਸਵਾਲ ਉਠਾਏ ਹਨ ਜਿਸ ਦਾ ਕਲੱਬ ਨਾਲ ਕੋਈ ਵਾਸਤਾ ਨਹੀ । ਉਹਨਾ ਕਿਹਾ ਕਿ ਉਕਤ ਧਾਰਮਿਕ ਮਸਲਿਆਂ ਦੀ ਕਲੱਬ ਨੂੰ ਕੋਈ ਜਾਣਕਾਰੀ ਨਹੀ ਸੀ ਤੇ ਨਾ ਹੀ ਕਲੱਬ ਇਸ ਧਾਰਮਿਕ ਮਸਲੇ ਤੇ ਕੋਈ ਟਿੱਪਣੀ ਕਰਦਾ ਹੈ । ਪ੍ਰਧਾਨ ਨੇ Çੋਕਹਾ ਕਿ ਅਸੀ ਰਾਜੂ ਵੱਲੋ ਨਕਲੀ ਪ੍ਰੈਸ ਨੋਟ ਤੇ ਜਾਰੀ ਕੀਤੇ ਬਿਆਨ ਸਬੰਧੀ ਪੁਲਿਸ ਥਾਣਾ ਰਮਦਾਸ ਨੁੰ ਲਿਖਤੀ ਸ਼ਿਕਾਇਤ ਕਰਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ।ਮਤੇ ਤੇ ਖਜਾਨਚੀ ਬਿਕਰਮਜੀਤ ਸਿੰਘ, ਜਗਜੀਤ ਸਿੰਘ, ਸਿਮਰਨਜੀਤ ਸਿੰਘ, ਨਰਿੰਦਰਪਾਲ ਸਿੰਘ , ਗਗਨਦੀਪ ਸਿੰਘ, ਕਰਮਜੀਤ ਸਿੰਘ, ਨਵਨੀਤ ਸਿੰਘ ਸਕੱਤਰ,ਕੁਲਬੀਰ ਸਿੰਘ ਆਦਿ ਦੇ ਦਸਤਖਤ ਮੌਜੂਦ ਸਨ।