18 ਕਿਲੋ ਅਫ਼ੀਮ ਸਮੇਤ ਤਿੰਨ ਗਿ੍ਰਫ਼ਤਾਰ
ਪੁਲਿਸ ਨੇ 18 ਕਿਲੋ ਅਫ਼ੀਮ ਸਮੇਤ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਪਾਰਟੀ ਨੀਲੋ ਪੁਲ ਸਮਰਾਲਾ ਵਿਖੇ ਸ਼ੱਕੀ ਵਹੀਕਲਾਂ ਅਤੇ ਪੁਰਸ਼ਾਂ ਦੀ ਤਲਾਸ਼ੀ ਲੈ ਰਹੀ ਸੀ
ਸਮਰਾਲਾ, 28 ਅਪ੍ਰੈਲ (ਸੁਰਜੀਤ ਸਿੰਘ, ਜਤਿੰਦਰ ਰਾਜੂ): ਪੁਲਿਸ ਨੇ 18 ਕਿਲੋ ਅਫ਼ੀਮ ਸਮੇਤ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਪਾਰਟੀ ਨੀਲੋ ਪੁਲ ਸਮਰਾਲਾ ਵਿਖੇ ਸ਼ੱਕੀ ਵਹੀਕਲਾਂ ਅਤੇ ਪੁਰਸ਼ਾਂ ਦੀ ਤਲਾਸ਼ੀ ਲੈ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਇਤਲਾਹ ਮਿਲਣ ਉਤੇ ਪੁਲਿਸ ਪਾਰਟੀ ਵਲੋਂ ਪਿੰਡ ਤੱਖਰਾਂ ਵਲੋਂ ਆ ਰਹੇ ਮੋਟਰਸਾਈਕਲ ਉਤੇ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕੀਤਾ।
ਪੁੱਛਣ ਉਤੇ ਮੁਲਜ਼ਮਾਂ ਨੇ ਅਪਣਾ ਨਾਂ ਹਰਜੋਤ ਸਿੰਘ ਅਤੇ ਜਤਿੰਦਰ ਸਿੰਘ ਦਸਿਆ। ਪੁਲਿਸ ਮੁਤਾਬਕ ਉਨ੍ਹਾਂ ਕੋਲੋਂ ਤਲਾਸ਼ੀ ਲੈਣ ਤੇ 3 ਕਿਲੋ ਅਫ਼ੀਮ ਬਰਾਮਦ ਹੋਈ। ਪੁਲਿਸ ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਹਰਜੋਤ ਸਿੰਘ ਨੇ ਦਸਿਆ ਕਿ ਉਸ ਨੇ 14 ਕਿਲੋ ਅਫ਼ੀਮ ਅਪਣੇ ਘਰ ਪਿੰਡ ਤੱਖਰਾਂ ਵਿਖੇ ਲੁਕੋ ਕੇ ਰੱਖੀ ਹੋਈ ਹੈ ਅਤੇ ਇਕ ਕਿਲੋ ਅਫ਼ੀਮ ਬਲਕਾਰ ਸਿੰਘ ਨੂੰ ਵੇਚੀ ਹੈ।
ਜਿਸ ਉਤੇ ਕਾਰਵਾਈ ਕਰਦਿਆਂ ਹਰਜੋਤ ਸਿੰਘ ਦੇ ਘਰ ਵਿਚੋਂ ਲੁਕੋ ਕੇ ਰੱਖੀ 14 ਕਿਲੋ ਅਫ਼ੀਮ ਬਰਾਮਦ ਕੀਤੀ ਅਤੇ ਅਫ਼ੀਮ ਦੇ ਖ਼ਰੀਦਦਾਰ ਬਲਕਾਰ ਪਾਸੋਂ ਵੀ ਇਕ ਕਿਲੋ ਅਫ਼ੀਮ ਬਰਾਮਦ ਕਰ ਕੇ ਉਸ ਨੂੰ ਗਿਫ਼ਤਾਰ ਕਰ ਕੇ ਮੁਕੱਦਮਾ ਦਰਜ ਕਰ ਲਿਆ। ਪੁਲਿਸ ਮੁਤਾਬਕ ਹਰਜੋਤ ਸਿੰਘ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਉਹ ਉਕਤ ਅਫ਼ੀਮ ਰਾਜਸਥਾਨ ਦੇ ਭੀਲਵਾੜਾ ਏਰੀਏ ਤੋਂ ਟਰੱਕ ਰਾਹੀਂ ਮੰਗਵਾ ਕੇ ਸਮਰਾਲਾ, ਲੁਧਿਆਣਾ, ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ ਅਤੇ ਜਗਰਾਓਂ ਏਰੀਏ ਵਿਚ ਵੇਚਣ ਦਾ ਕੰਮ ਕਰਦਾ ਸੀ। ਪਤਾ ਲੱਗਿਆ ਹੈ ਇਹ ਵਿਅਕਤੀ ਲੰਮੇ ਸਮੇਂ ਤੋਂ ਪੁਲਿਸ ਦੀ ਅੱਖ ਬਚਾ ਕੇ ਇਸ ਧੰਦੇ ਵਿਚ ਸਨ।