ਕੋਰੋਨਾ: ਲੁਧਿਆਣਾ ਦੀ ਮੌਤ ਦਰ ਸਭ ਤੋਂ ਵੱਧ, ਅਹਿਮਦਾਬਾਦ ਦਾ ਅੰਕੜਾ ਵੀ ਡਰਾਉਣ ਵਾਲਾ
ਅੰਮ੍ਰਿਤਸਰ ਵਿਚ 913, ਹੁਸ਼ਿਆਰਪੁਰ ਵਿਚ 711, ਪਟਿਆਲਾ ਵਿਚ 744 ਅਤੇ ਬਠਿੰਡਾ ਵਿਚ 325 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਚੰਡੀਗੜ੍ਹ - ਦੇਸ਼ ਦੇ ਕੋਨੇ-ਕੋਨੇ ਵਿਚ ਕੋਰੋਨਾ ਨੇ ਹਲਚਲ ਮਚਾਈ ਹੋਈ ਹੈ ਤੇ ਇਸ ਦੇ ਨਾਲ ਹੀ ਆਕਸੀਜਨ ਦਾ ਸੰਕਟ ਵੀ ਬਹੁਤ ਵੱਡਾ ਹੈ। ਭਾਰਤ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ 1.3% ਤੱਕ ਪਹੁੰਚ ਗਈ ਹੈ। ਨਤਲਬ ਦੇਸ਼ ਵਿਚ 100 ਕੋਰੋਨਾ ਮਰੀਜ਼ਾਂ ਵਿਚੋਂ 1 ਦੀ ਮੌਤ ਹੋ ਰਹੀ ਹੈ। ਕੋਰੋਨਾ ਦੇ ਇਸ ਸੰਕਟ ਵਿਚ ਦੇਸ਼ ਦੇ ਕਈ ਸ਼ਹਿਰਾਂ ਵਿਚ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ 2.5% ਤੱਕ ਪਹੁੰਚ ਗਈ ਹੈ।
ਪੰਜਾਬ, ਗੁਜਰਾਤ ਅਤੇ ਪੱਛਮੀ ਬੰਗਾਲ ਵਰਗੇ ਹਰ ਸ਼ਹਿਰ ਵਿਚ ਹਰ 100 ਕੋਰਨਾ ਮਰੀਜ਼ਾਂ ਵਿਚੋਂ 2 ਦੀ ਮੌਤ ਹੁੰਦੀ ਹੈ। ਇਸੇ ਤਰ੍ਹਾਂ ਦੇਸ਼ ਦੇ ਵੱਡੇ ਸੂਬਿਆਂ ਸ਼ਾਮਲ ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਵਿਚ ਮੌਤਾਂ ਦਾ ਇਹ ਆਂਕੜਾ 1 ਫੀਸਦੀ ਤੋਂ ਜ਼ਿਆਦਾ ਹੈ। ਪੰਜਾਬ ਦੇ ਲੁਧਿਆਣਾ ਵਿਚ ਹਲਾਤ ਸਭ ਤੋਂ ਖ਼ਰਾਬ ਹਨ। ਲੁਧਿਆਣਾ ਵਿਚ ਹੁਣ ਤੱਕ ਕੁੱਲ 51 ਹਜ਼ਾਰ 492 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 1,322 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਲੁਧਿਆਣਾ ਵਿੱਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅਨੁਪਾਤ 2.5% ਤੱਕ ਪਹੁੰਚ ਗਿਆ ਹੈ। ਦੱਸ ਦਈਏ ਕਿ ਲੁਧਿਆਣਾ ਵਿਚ ਦਿਨੋ ਦਿਨ ਸਥਿਤੀ ਵਿਗੜਦੀ ਜਾ ਰਹੀ ਹੈ। 20 ਤੋਂ 27 ਅਪ੍ਰੈਲ ਦੇ ਵਿਚਕਾਰ, ਸ਼ਹਿਰ ਵਿਚ 1.8% ਕੋਰੋਨਾ ਨਾਲ ਸੰਕਰਮਿਤ ਮਰੀਜ਼ ਸਨ, ਲੁਧਿਆਣਾ ਵਾਂਗ ਹੀ, ਪੰਜਾਬ ਦੇ ਬਹੁਤੇ ਸ਼ਹਿਰ ਉਸੇ ਸਥਿਤੀ ਵਿਚ ਹਨ। ਜਲੰਧਰ ਵਿਚ 1 ਹਜ਼ਾਰ 60 ਲੋਕਾਂ ਦੀ ਮੌਤ ਹੋਈ ਹੈ। ਅੰਮ੍ਰਿਤਸਰ ਵਿਚ 913, ਹੁਸ਼ਿਆਰਪੁਰ ਵਿਚ 711, ਪਟਿਆਲਾ ਵਿਚ 744 ਅਤੇ ਬਠਿੰਡਾ ਵਿਚ 325 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਹਿਮਦਾਬਾਦ ਦਾ ਸੀਐਫਆਰ 2500 ਤੋਂ ਵੱਧ ਮੌਤਾਂ ਨਾਲ 2.4% ਤੱਕ ਪਹੁੰਚ ਗਿਆ ਹੈ। ਭਾਰਤ ਸਰਕਾਰ ਦੇ ਅੰਕੜੇ ਦਰਸਾਉਂਦੇ ਹਨ ਕਿ ਗੁਜਰਾਤ ਵਿਚ ਹੁਣ ਤੱਕ ਹੋਈਆਂ 6 ਹਜ਼ਾਰ 656 ਮੌਤਾਂ ਵਿਚੋਂ 40% ਤੋਂ ਜ਼ਿਆਦਾ 2,844 ਸਿਰਫ਼ ਅਹਿਮਦਾਬਾਦ ਵਿਚ ਹੋਈਆਂ ਹਨ। ਜਦੋਂ ਕਿ ਨਵੇਂ ਮਾਮਲੇ ਪਿਛਲੇ ਸੱਤ ਦਿਨਾਂ ਵਿਚ ਔਸਤਨ 2.9% ਦੀ ਰਫ਼ਤਾਰ ਨਾਲ ਅੱਗੇ ਵਧ ਰਹੇ ਹਨ।