ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਕੀਤੀ ਹੜਤਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੂੰ ਕਰਨਾ ਪਿਆ ਭਾਰੀ ਪਰੇਸ਼ਾਨੀ ਦਾ ਸਾਹਮਣਾ, ਅਸਥਮਾ ਦੀ ਮਰੀਜ ਔਰਤ ਨੇ ਘਰ ਜਾਣ ਲਈ ਕੀਤੇ ਬੱਸ ਡਰਾਈਵਰਾਂ ਦੇ ਤਰਲੇ

File Photo

 ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) - ਅੱਜ ਅੰਮ੍ਰਿਤਸਰ ਬੱਸ ਸਟੈਂਡ ਤੇ ਜਿਥੇ ਸਰਕਾਰੀ ਆਦੇਸ਼ਾਂ ਤੋਂ ਨਰਾਜ਼ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਹੜਤਾਲ ਕਰ ਬੱਸਾ ਨਹੀਂ ਚਲਾਈਆ ਗਈਆਂ ਉੱਥੇ ਹੀ ਇਸ ਹੜਤਾਲ ਦੇ ਚਲਦੇ ਲੋਕਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹੜਤਾਲ ਕਰ ਕੇ ਲੋਕ ਆਪਣੇ ਘਰਾਂ ਤੱਕ ਨਹੀਂ ਪਹੁੰਚ ਪਾ ਰਹੇ ਹਨ।

ਅੰਮ੍ਰਿਤਸਰ ਬੱਸ ਸਟੈਂਡ ਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀ ਹੜਤਾਲ ਦੇ ਚਲਦਿਆਂ ਖੱਜਲ ਖੁਆਰ ਹੋ ਰਹੀ ਬਟਾਲੇ ਦੀ ਸੁਰਜੀਤ ਕੌਰ ਨੇ ਦਸਿਆ ਕਿ ਉਹ ਬਟਾਲੇ ਦੀ ਰਹਿਣ ਵਾਲੀ ਹੈ ਤੇ ਅੱਜ ਅੰਮ੍ਰਿਤਸਰ ਤੋਂ ਬਟਾਲੇ ਜਾਣ ਲਈ ਅੰਮ੍ਰਿਤਸਰ ਬੱਸ ਸਟੈਂਡ ਤੇ ਪਹੁੰਚੀ ਸੀ ਪਰ ਬੱਸ ਸਟੈਂਡ ਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀ ਹੜਤਾਲ ਦੇ ਚਲਦਿਆਂ ਉਸ ਨੂੰ ਕਾਫ਼ੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।

ਉਸ ਨੇ ਕਿਹਾ ਕਿ ਉਹ ਅਸਥਮਾ ਦੀ ਮਰੀਜ਼ ਵੀ ਹੈ ਜਿਸ ਕਰ ਕੇ ਉਸ ਨੂੰ ਕਿਸੇ ਵੀ ਵਕਤ ਐਮਰਜੈਂਸੀ ਪੈ ਸਕਦੀ ਹੈ। ਸੁਰਜੀਤ ਕੌਰ ਨੇ ਕਿਹਾ ਕਿ ਮਸਲਾ ਸਰਕਾਰ ਅਤੇ ਬੱਸ ਆਪ੍ਰੇਟਰਾਂ ਦਾ ਹੈ ਤੇ ਮੁਸ਼ਕਿਲ ਦਾ ਸਾਹਮਣਾ ਆਮ ਜਨਤਾ ਨੂੰ ਕਰਨਾ ਪੈ ਰਿਹਾ ਹੈ।ਇਸ ਸੰਬਧੀ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਦੱਸਿਆ ਕਿ ਸਰਕਾਰ ਆਏ ਦਿਨ ਨਵੀਆਂ ਹਿਦਾਇਤਾ ਜਾਰੀ ਕਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਪਰੇਸ਼ਾਨ ਕਰ ਰਹੀ ਹੈ।

ਜਿਥੇ ਬੀਤੇ ਦਿਨੀ ਸਰਕਾਰ ਦੇ ਫੈਸਲਾ ਲਿਆ ਸੀ ਕਿ ਸਰਕਾਰੀ ਬੱਸਾ ਵਿਚ ਬੀਬੀਆਂ ਨੂੰ ਫਰੀ ਸਫ਼ਰ ਦੀ ਸਹੂਲਤ ਦਿੱਤੀ ਜਾਵੇ, ਇਸ ਕਰ ਕੇ ਸਵਾਰੀਆਂ ਪ੍ਰਾਈਵੇਟ ਬੱਸਾਂ ਵੱਲ ਮੂੰਹ ਨਹੀਂ ਕਰ ਰਹੀਆਂ। ਉਥੇ ਹੀ ਹੁਣ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬੱਸਾ ਵਿੱਚ 25 ਸਵਾਰੀਆਂ ਬਿਠਾਉਣ ਦੇ ਫੈਸਲੇ ਅਤੇ ਡੀਜ਼ਲ ਦੀਆਂ ਵਧੀਆ ਕੀਮਤਾਂ ਕਾਰਨ ਪ੍ਰਾਈਵੇਟ ਬੱਸਾ ਦੇ ਖਰਚੇ ਪੂਰੇ ਕਰ ਨੇ ਮੁਸ਼ਕਿਲ ਹੋ ਗਏ ਹਨ

ਅਤੇ ਜੇਕਰ ਇਹਨਾਂ ਸਾਰਿਆਂ ਗੱਲਾ ਨੂੰ ਦਰਕਿਨਾਰ ਕਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਬਸ ਦਾ ਫੇਰਾ ਲਗਾਇਆ ਜਾਂਦਾ ਹੈ ਤਾਂ ਪੁਲਿਸ ਨਾਕਿਆਂ ਤੇ ਨਜਾਇਜ਼ ਉਗਰਾਹੀ ਕਰ ਬਸ ਆਪ੍ਰੇਟਰਾਂ ਨੂੰ ਪਰੇਸ਼ਾਨ ਕਰ ਰਹੀ ਹੈ। ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਅਤੇ ਜਦੋਂ ਤਕ ਸਰਕਾਰ ਉਹਨਾਂ ਨੂੰ ਪੂਰੀਆਂ ਸਵਾਰੀਆਂ ਬਿਠਾਉਣ ਦੀ ਇਜਾਜ਼ਤ ਨਹੀਂ ਦਿੰਦੀ ਹੜਤਾਲ ਜਾਰੀ ਰਹੇਗੀ।