ਤਾਇਵਾਨ 'ਚ ਕੋਵਿਡ-19 ਦੇ ਇਕ ਦਿਨ 'ਚ ਆਏ ਕਰੀਬ 11 ਹਜ਼ਾਰ ਨਵੇਂ ਮਾਮਲੇ
ਤਾਇਵਾਨ 'ਚ ਕੋਵਿਡ-19 ਦੇ ਇਕ ਦਿਨ 'ਚ ਆਏ ਕਰੀਬ 11 ਹਜ਼ਾਰ ਨਵੇਂ ਮਾਮਲੇ
ਤਾਈਪੇ, 28 ਅਪ੍ਰੈਲ : ਹੁਣ ਤਕ ਕੋਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਰਿਹਾ ਤਾਇਵਾਨ, ਕੋਵਿਡ ਮਹਾਮਾਰੀ ਦੇ ਫ਼ੈਲਣ ਤੋਂ ਬਾਅਦ ਆਪਣੇ ਸਭ ਤੋਂ ਮਾੜੇ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਇਸ ਟਾਪੂ ਦੇਸ਼ ਵਿਚ ਵੀਰਵਾਰ ਨੂੰ ਲਾਗ ਦੇ ਲਗਭਗ 11,000 ਨਵੇਂ ਮਾਮਲੇ ਸਾਹਮਣੇ ਆਏ ਹਨ | ਤਾਇਵਾਨ ਵਿਚ ਮਾਰਚ ਦੇ ਅੱਧ ਤੋਂ ਹੀ ਲਾਗ ਦੇ ਮਾਮਲੇ ਵੱਧ ਰਹੇ ਹਨ |
ਅਪ੍ਰੈਲ ਮਹੀਨੇ ਵਿਚ ਦੇਸ਼ ਦੇ ਅਧਿਕਾਰੀਆਂ ਨੇ ਘੋਸ਼ਣਾ ਕੀਤੀ ਕਿ ਉਹ ਚੀਨ ਵਾਂਗ ''ਜ਼ੀਰੋ ਕੋਵਿਡ-19U ਨੀਤੀ ਦੀ ਪਾਲਣਾ ਨਹੀਂ ਕਰ ਸਕਦੇ ਹਨ | ਇਸ ਨੀਤੀ ਦੇ ਤਹਿਤ, ਚੀਨ ਸੰਕਰਮਣ ਦੇ ਮਾਮਲਿਆਂ ਵਿਚ ਕੇਂਦਰੀਕਿ੍ਤ ਤਰੀਕੇ ਨਾਲ ਆਈਸੋਲੇਸ਼ਨ ਦੀ ਵਿਵਸਥਾ ਕਰਦਾ ਹੈ | ਇਸ ਦੀ ਬਜਾਏ, ਤਾਈਵਾਨ ਸਰਕਾਰ ਨੇ ਲੋਕਾਂ ਨੂੰ ਸੰਕ੍ਰਮਿਤ ਹੋਣ ਅਤੇ ਮੱਧ ਜਾਂ ਗੰਭੀਰ ਲੱਛਣ ਨਾ ਹੋਣ 'ਤੇ ਘਰ ਵਿਚ ਹੀ ਆਈਸੋਲੇਸ਼ਨ ਵਿਚ ਰਹਿਣ ਦੀ ਅਪੀਲ ਕੀਤੀ | ਤਾਈਵਾਨ ਦੇ ਸਿਹਤ ਮੰਤਰੀ ਚੇਨ ਸ਼ਿਹ ਚੁੰਗ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਦੇਸ਼ ਵਿਚ ਸੰਕਰਮਣ ਦੇ ਕੁੱਲ 11,353 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2 ਮੌਤਾਂ ਦਰਜ ਕੀਤੀਆਂ ਗਈਆਂ ਹਨ | ਕੇਂਦਰੀ ਮਹਾਮਾਰੀ ਕਮਾਨ ਕੇਂਦਰ ਤੋਂ ਪ੍ਰੈਸ ਨੂੰ ਰੋਜ਼ਾਨਾ ਦਿਤੀ ਜਾਣ ਵਾਲੀ ਬ੍ਰੀਫਿੰਗ ਵਿਚ ਉਨ੍ਹਾਂ ਕਿਹਾ ਕਿ ਮੌਜੂਦਾ ਮਹਾਮਾਰੀ ਵਿਚ 99.7 ਫ਼ੀ ਸਦੀ ਮਾਮਲਿਆਂ ਵਿਚ ਜਾਂ ਸੰਕਰਮਣ ਦਾ ਕੋਈ ਲੱਛਣ ਨਹੀਂ ਹੈ ਜਾਂ ਹਲਕੇ ਲੱਛਣ ਹਨ | (ਏਜੰਸੀ)