ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਚਲਦੇ ਜੀਆਰਪੀ ਦੇ ਜਵਾਨ ਹੋਏ ਮੁਸਤੈਦ

ਏਜੰਸੀ

ਖ਼ਬਰਾਂ, ਪੰਜਾਬ

ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਚਲਦੇ ਜੀਆਰਪੀ ਦੇ ਜਵਾਨ ਹੋਏ ਮੁਸਤੈਦ

image

ਫ਼ਿਰੋਜ਼ਪੁਰ, 28 ਅਪ੍ਰੈਲ (ਪ੍ਰੇਮ ਨਾਥ ਸ਼ਰਮਾ) : ਫ਼ਿਰੋਜ਼ਪੁਰ ਰੇਲ ਡਵੀਜ਼ਨ ਅਧੀਨ ਆਉਂਦੇ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਤੋਂ ਮਿਲੇ ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ, ਹੋਰ ਉੱਚ ਅਧਿਕਾਰੀਆਂ ਸਮੇਤ ਰੇਲਵੇ ਸਟੇਸ਼ਨਾਂ ਨੂੰ  ਬੰਬ ਨਾਲ ਉਡਾਉਣ ਦੀ ਧਮਕੀ ਭਰੇ ਖ਼ਤ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ |
ਜਾਣਕਾਰੀ ਅਨੁਸਾਰ ਧਮਕੀ ਭਰਿਆ ਖ਼ਤ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ 'ਤੇ ਲੱਗੇ ਲੈਟਰ ਬਾਕਸ ਵਿਚ ਕੋਈ ਅਣਪਛਾਤੇ ਵਿਅਕਤੀ ਰੱਖ ਗਿਆ ਸੀ, ਜੋ ਰੇਲਵੇ ਮਾਸਟਰ ਨੂੰ  ਮਿਲਿਆ ਹੈ | ਹਾਲਾਂਕਿ ਇਸ ਪਿੱਛੇ ਕਿਸ ਸੰਗਠਨ ਦਾ ਹੱਥ ਹੈ ਇਸ ਦਾ ਪ੍ਰਗਟਾਵਾ ਨਹੀਂ ਹੋ ਸਕਿਆ, ਪਰ ਚਿੱਠੀ ਮਿਲਣ ਤੋਂ ਬਾਅਦ ਜਿਥੇ ਸੁਲਤਾਨਪੁਰ ਲੋਧੀ ਦੇ ਪ੍ਰਸ਼ਾਸਨ ਨੇ ਚੌਕ
ਸ ਹੁੰਦਿਆਂ
ਸਖ਼ਤੀ ਵਧਾ ਦਿਤੀ ਹੈ, ਉਥੇ ਫ਼ਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ 'ਤੇ ਜੀਆਰਪੀ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਦੀ ਅਗਵਾਈ ਵਿਚ ਜਵਾਨਾਂ ਵਲੋਂ ਵੀ ਸਖ਼ਤੀ ਕਰਦੇ ਹੋਏ ਸਟੇਸ਼ਨ 'ਤੇ ਆਉਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਦੇ ਨਾਲ-ਨਾਲ ਆਸ ਪਾਸ ਦੀ ਚੈਕਿੰਗ ਵੀ ਕੀਤੀ ਗਈ | ਜਾਣਕਾਰੀ ਅਨੁਸਾਰ ਚਿੱਠੀ 'ਚ 21 ਮਈ ਨੂੰ  ਫ਼ਿਰੋਜ਼ਪੁਰ, ਸੁਲਤਾਨਪੁਰ ਲੋਧੀ, ਲੋਹੀਆਂ, ਤਰਨਤਾਰਨ, ਜਲੰਧਰ ਆਦਿ ਥਾਵਾਂ ਨੂੰ  ਬੰਬ ਧਮਾਕੇ ਨਾਲ ਉਡਾ ਦੇਣ ਦੀ ਧਮਕੀ ਦਿਤੀ ਗਈ ਹੈ | 23 ਮਈ ਨੂੰ  ਦੇਵੀ ਤਾਲਾਬ ਮੰਦਰ 'ਤੇ ਬੰਬ ਨਾਲ ਹਮਲਾ ਕਰਨ ਬਾਰੇ ਪੱਤਰ ਵਿਚ ਲਿਖਿਆ ਹੋਇਆ ਹੈ |