ਦੋ ਸਿਰ ਤੇ ਇਕ ਧੜ ਵਾਲੇ ਸੋਹਣਾ-ਮੋਹਣਾ ਨੂੰ ਮਿਲੇ ਵੱਖ-ਵੱਖ ਪਾਸਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਵਾਂ ਭਰਾਵਾਂ ਦੀ ਵਿਦੇਸ਼ ਜਾਣ ਦੀ ਇੱਛਾ ਹੋਵੇਗੀ ਪੂਰੀ

photo

 

ਅੰਮ੍ਰਿਤਸਰ: ਪਿੰਗਲਵਾੜਾ ਸੰਸਥਾ ਵਿੱਚ ਰਹਿਣ ਵਾਲੇ ਸੋਹਣਾ ਤੇ ਮੋਹਣਾ ਦੇ ਪਾਸਪੋਰਟ ਜਾਰੀ ਹੋ ਗਏ ਹਨ। ਪਾਸਪੋਰਟ ਪ੍ਰਾਪਤ ਕਰ ਸੋਹਣਾ-ਮੋਹਣਾ ਖੁਸ਼ ਵਿਖਾਈ ਦੇ ਰਹੇ ਹਨ।  ਵਿਦੇਸ਼ ਮੰਤਰਾਲੇ ਨੇ ਦੋਹਾਂ ਦੇ ਵੱਖ-ਵੱਖ ਪਾਸਪੋਰਟ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਮੰਤਰਾਲੇ ਵੱਲੋਂ ਇਜਾਜ਼ਤ ਮਿਲਦਿਆਂ ਹੀ 2 ਘੰਟਿਆ ਦੇ ਅੰਦਰ ਹੀ ਸੋਹਣਾ ਤੇ ਮੋਹਣਾ ਨੂੰ ਪਾਸਪੋਰਟ ਮਿਲ ਗਏ। ਪਾਸਪੋਰਟ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਮੇਰੇ ਕਰੀਅਰ ਦਾ ਪਹਿਲਾ ਮਾਮਲਾ ਹੈ।

 

ਪਾਸਪੋਰਟ ਮਿਲਣ ਮਗਰੋਂ ਸੋਹਣਾ ਨੇ ਕਿਹਾ ਕਿ ਉਹ ਜਰਮਨ ਦੀ ਸੈਰ ਕਰਨਾ ਚਾਹੁੰਦਾ ਹੈ ਅਤੇ ਮੋਹਣਾ ਇੰਗਲੈਂਡ ਘੁੰਮਣਾ ਚਾਹੁੰਦਾ ਹੈ। ਇਸ ਲਈ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਸਪਾਂਸਰਸ਼ਿਪ ਭੇਜਣ ਦੀ ਵੀ ਅਪੀਲ ਕੀਤੀ ਹੈ।

 

ਜ਼ਿਕਰਯੋਗ ਹੈ ਕਿ ਸੋਹਣਾ-ਮੋਹਣਾ ਪੰਜਾਬ ਪਾਵਰਕਾਮ ਵਿਚ ਨੌਕਰੀ ਹਾਸਲ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਅਧਾਰ ਕਾਰਡ ਤੇ ਵੋਟਰ ਕਾਰਡ ਵੀ ਬਣਾਇਆ  ਗਿਆ। ਸੋਹਣਾ-ਮੋਹਣਾ ਉਨ੍ਹਾਂ ਲੋਕਾਂ ਲਈ ਮਿਸਾਲ ਹਨ ਜੋ ਦਿਵਿਆਂਗ ਹੋਣ ਦੇ ਬਾਅਦ ਖ਼ੁਦ ਨੂੰ ਕਮਜ਼ੋਰ ਮਹਿਸੂਸ ਕਰਦੇ ਹਨ।