ਅਬੋਹਰ 'ਚ ਹਾਰਨ ਵਜਾਉਣ ਨੂੰ ਲੈ ਕੇ ਲੜ ਪਏ ਗੁਆਂਢੀ, ਹੋ ਗਏ ਹੱਥੋਪਾਈ
ਗੁਆਂਢੀ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕੀਤਾ ਪਰਿਵਾਰ
ਅਬੋਹਰ: ਅਬੋਹਰ ਜ਼ਿਲ੍ਹੇ ਦੇ ਪਿੰਡ ਕੁਲਾਰ ਵਿੱਚ ਦੋ ਗੁਆਂਢੀ ਪਰਿਵਾਰ ਆਪਸ ਵਿੱਚ ਭਿੜ ਗਏ। ਲੜਾਈ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਕੁੱਟਮਾਰ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਝਗੜਾ ਜ਼ੋਰਦਾਰ ਹਾਰਨ ਵਜਾਉਣ ਨੂੰ ਲੈ ਕੇ ਹੋਇਆ।
ਇਹ ਵੀ ਪੜ੍ਹੋ: ਫਿਲੀਪੀਨਜ਼ 'ਚ ਆਪਸ 'ਚ ਟਕਰਾਏ ਦੋ ਜਹਾਜ਼, 1 ਦੀ ਮੌਤ, 3 ਲਾਪਤਾ
ਜ਼ਖਮੀ ਗਣਪਤ ਰਾਮ ਪੁੱਤਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਹ ਆਪਣੇ ਪੋਤੇ ਨਾਲ ਘਰ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਗੁਆਂਢੀ ਵਿਜੇ ਕੁਮਾਰ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਉਸ ਦੇ ਘਰ ਅੱਗੇ ਉੱਚੀ-ਉੱਚੀ ਹਾਰਨ ਵਜਾਇਆ, ਜਿਸ ਦੀ ਉਹ ਪੁਲੀਸ ਨੂੰ ਸ਼ਿਕਾਇਤ ਕਰੇਗਾ।
ਇਹ ਵੀ ਪੜ੍ਹੋ: ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਇਟਲੀ 'ਚ ਸੜਕ ਹਾਦਸੇ ਵਿਚ ਹੋਈ ਮੌਤ
ਇਸ ਗੱਲ ਨੂੰ ਲੈ ਕੇ ਵਿਜੇ ਕੁਮਾਰ ਨਾਲ ਲੜਾਈ ਹੋ ਗਈ ਅਤੇ ਹਮਲਾ ਕਰ ਦਿੱਤਾ। ਜਦੋਂ ਮੇਰਾ ਲੜਕਾ ਸੁਭਾਸ਼ ਅਤੇ ਨੂੰਹ ਵੀਨਾ ਬਚਾਅ ਲਈ ਆਏ ਤਾਂ ਵਿਜੇ ਕੁਮਾਰ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਤਿੰਨੋਂ ਬੁਰੀ ਤਰ੍ਹਾਂ ਖੂਨ ਵਹਿ ਗਏ। ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ।