ਦਿਵਿਆਂਗ ਦਿਵਿਆ ਦੀ ਮਿਹਨਤ ਨੂੰ ਸਲਾਮ, 8ਵੀਂ ਜਮਾਤ 'ਚ ਹਾਸਲ ਕੀਤੇ 600/593 ਅੰਕ  

ਏਜੰਸੀ

ਖ਼ਬਰਾਂ, ਪੰਜਾਬ

ਦਿਵਿਆ ਜਨਮ ਤੋਂ ਹੀ ਦਿਵਿਆਂਗ ਹੈ। ਉਸ ਨੇ ਪੂਰੇ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਵਾਸੀਆਂ ਦਾ ਮਾਣ ਵਧਾ ਦਿੱਤਾ ਹੈ।

Salute to the hard work of Divyang Divya

ਫਿਲੌਰ - ਫਿਲੌਰ ਦੀ ਦਿਵਿਆ ਨਾਂ ਦੀ ਦਿਵਿਆਂਗ ਬੱਚੀ ਦੀ ਮਿਹਨਤ ਨੂੰ ਸਲਾਮ ਕਰਨਾ ਤਾਂ ਬਣਦਾ ਹੈ। ਬੱਚੀ ਦੇ ਹੱਥ-ਪੈਰ ਚੰਗੀ ਤਰ੍ਹਾਂ ਨਾ ਚੱਲਣ ਦੇ ਬਾਵਜੂਦ ਉਸ ਨੇ 8ਵੀਂ ਕਲਾਸ 'ਚੋਂ 600/593 ਅੰਕ ਹਾਸਲ ਕਰਕੇ ਜਲੰਧਰ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਦਾ ਨਤੀਜਾ ਜਿਉਂ ਹੀ ਐਲਾਨਿਆ ਤਾਂ ਪਰਿਵਾਰ ਵਾਲਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ।

ਦਿਵਿਆ ਜਨਮ ਤੋਂ ਹੀ ਦਿਵਿਆਂਗ ਹੈ। ਉਸ ਨੇ ਪੂਰੇ ਜ਼ਿਲ੍ਹੇ ’ਚ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਵਾਸੀਆਂ ਦਾ ਮਾਣ ਵਧਾ ਦਿੱਤਾ ਹੈ। ਇਲਾਕਾ ਕੌਂਸਲਰ ਜਸਪਾਲ ਅਤੇ ਬੇਟੀ ਦੇ ਪਿਤਾ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਸਭ ਕੁਝ ਬਾਬਾ ਬ੍ਰਹਮ ਦਾਸ ਪਬਲਿਕ ਹਾਈ ਸਕੂਲ ਕਾਰਨ ਹੋਇਆ ਹੈ। ਇਥੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ। ਕੌਂਸਲਰ ਨੇ ਬੱਚੀ ਦਾ ਹੌਂਸਲਾ ਵਧਾਉਂਦੇ ਕਿਹਾ ਕਿ ਜਿਹੜੇ ਖੰਭਾਂ ਵਿਚ ਹੌਂਸਲਾ ਹੁੰਦਾ ਹੈ, ਉਨ੍ਹਾਂ ਵਿਚ ਉੱਡਣ ਦੀ ਤਾਕਤ ਵੀ ਦੁਗੱਣੀ ਹੁੰਦੀ ਹੈ। ਉਥੇ ਹੀ ਮੁਹੱਲਾ ਵਾਸੀਆਂ ਨੇ ਕਿਹਾ ਕਿ ਇਹ ਬੱਚੀ ਦੂਜਿਆਂ ਲਈ ਇਕ ਪ੍ਰੇਰਣਾਦਾਇਕ ਹੈ। 

ਹਰ ਸਾਲ ਕਈ ਬੱਚੇ ਅਵੱਲ ਆਉਂਦੇ ਹਨ ਪਰ ਦਿਵਿਆ ਦਾ ਸੰਘਰਸ਼ ਬੇਹੱਦ ਦੁੱਗਣਾ ਹੈ। ਉਹ ਸਕੂਲ ਵਿਚ ਪਹਿਲੇ ਹੀ ਦਿਨ ਤੋਂ ਕਮਜ਼ੋਰ ਹੱਥਾਂ ਅਤੇ ਕਮਜ਼ੋਰ ਬਾਹਾਂ ਦੇ ਜ਼ੋਰ 'ਤੇ ਲਿਖ-ਪੜ੍ਹ ਰਹੀ ਹੈ। ਉਹ ਦੂਜੇ ਬੱਚਿਆਂ ਦੀ ਤਰ੍ਹਾਂ ਖੇਡ ਨਹੀਂ ਸਕਦੀ ਪਰ ਉਹੀ ਸਮਾਂ ਉਹ ਪੜ੍ਹਾਈ ਵਿਚ ਲਗਾਉਂਦੀ ਹੈ। ਉਸ ਦੇ ਪਿਤਾ ਜਸਪਾਲ ਲਾਲ ਕਹਿੰਦੇ ਹਨ ਕਿ ਮਿਹਨਤ ਨਾਲ ਉਹ ਗੁਜ਼ਾਰਾ ਕਰਦੇ ਹਨ ਪਰ ਉਹਨਾਂ ਵਰਗੇ ਮਜ਼ਦੂਰ ਪਿਤਾ ਲਈ ਧੀ ਦਾ ਜਜ਼ਬਾ ਨਵਾਂ ਹੌਂਸਲਾ ਦਿੰਦਾ ਹੈ। ਉਹ ਚਾਹੁੰਦੇ ਹਨ ਕਿ ਉਹ ਪੜ੍ਹ ਲਿਖ ਕੇ ਨੌਕਰੀ ਕਰੇ।