Punjab News: ਫਾਜ਼ਿਲਕਾ 'ਚ 56.52 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ

ਏਜੰਸੀ

ਖ਼ਬਰਾਂ, ਪੰਜਾਬ

ਫਰਮ ਨੇ ਵੱਖ-ਵੱਖ ਕਿਸਮਾਂ ਦੇ ਖਾਤੇ ਖੋਲ੍ਹੇ ਅਤੇ ਆਪਣੇ ਗਾਹਕਾਂ ਤੋਂ ਪੈਸੇ ਪ੍ਰਾਪਤ ਕੀਤੇ

File Photo

Punjab News:  ਫ਼ਾਜ਼ਿਲਕਾ   - ਨੀਰਜ ਅਰੋੜਾ ਅਤੇ ਉਸ ਦੀ ਪਤਨੀ ਰੂਬੀ ਅਰੋੜਾ ਵਾਸੀ ਫਾਜ਼ਿਲਕਾ 'ਤੇ ਸਾਲ 2015 ਤੋਂ 2017 ਤੱਕ ਸਹਿਕਾਰੀ ਸਭਾ ਰਾਹੀਂ ਭੋਲੇ-ਭਾਲੇ ਵਿਅਕਤੀਆਂ ਨਾਲ 56.52 ਲੱਖ ਰੁਪਏ ਦੀ ਠੱਗੀ ਮਾਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਾਜ਼ਿਲਕਾ ਦੇ ਦਫ਼ਤਰ ਦੀ ਸ਼ਿਕਾਇਤ 'ਤੇ ਪਤੀ-ਪਤਨੀ ਖਿਲਾਫ਼ ਆਈਪੀਸੀ ਦੀ ਧਾਰਾ 409, 420 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਫਾਜ਼ਿਲਕਾ ਦੇ ਐਸਐਸਪੀ ਨੂੰ ਲਿਖੇ ਪੱਤਰ ਵਿਚ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਨੇ ਕਿਹਾ ਕਿ 9 ਏਜੰਟਾਂ, ਜਿਨ੍ਹਾਂ ਰਾਹੀਂ ਪੈਸੇ ਜਮ੍ਹਾਂ ਕਰਵਾਏ ਗਏ ਸਨ, ਉਹਨਾਂ ਨੇ 10 ਜਨਵਰੀ ਨੂੰ ਹਲਫ਼ਨਾਮਾ ਦਾਇਰ ਕਰਕੇ ਦੋਸ਼ ਲਾਇਆ ਕਿ "ਇੰਦਰਾ ਥ੍ਰਿਫਟ ਐਂਡ ਕ੍ਰੈਡਿਟ ਐਨਏ ਕੋਆਪਰੇਟਿਵ ਸੁਸਾਇਟੀ" ਨੇ 20 ਮਾਰਚ, 2015 ਤੋਂ 20 ਨਵੰਬਰ, 2017 ਦੇ ਵਿਚਕਾਰ ਕਈ ਪਿੰਡਾਂ ਵਿਚ ਸ਼ਾਖਾਵਾਂ ਖੋਲ੍ਹੀਆਂ ਸਨ।

ਫਰਮ ਨੇ ਵੱਖ-ਵੱਖ ਕਿਸਮਾਂ ਦੇ ਖਾਤੇ ਖੋਲ੍ਹੇ ਅਤੇ ਆਪਣੇ ਗਾਹਕਾਂ ਤੋਂ ਪੈਸੇ ਪ੍ਰਾਪਤ ਕੀਤੇ। ਪੱਤਰ ਵਿਚ ਕਿਹਾ ਗਿਆ ਹੈ ਕਿ ਸਹਿਕਾਰੀ ਸਭਾ ਨੇ ਪਾਸ ਬੁੱਕ ਵੀ ਜਾਰੀ ਕੀਤੀ ਅਤੇ ਗਾਹਕਾਂ ਦੇ ਖਾਤਿਆਂ ਵਿਚ ਕੁਝ ਅਧੂਰੀਆਂ ਕ੍ਰੈਡਿਟ ਐਂਟਰੀਆਂ ਕੀਤੀਆਂ। ਬਾਅਦ ਵਿਚ ਸਹਿਕਾਰੀ ਸਭਾ ਨੇ ਚੈੱਕ ਜਾਰੀ ਕੀਤੇ ਅਤੇ ਸਮੇਂ ਸਿਰ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ। ਹਾਲਾਂਕਿ, ਜਦੋਂ ਗਾਹਕ ਆਪਣੇ ਪੈਸੇ ਦੀ ਮੰਗ ਕਰਦੇ ਹਨ, ਤਾਂ ਦੋਵਾਂ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਦਸੰਬਰ 2017 ਵਿਚ ਸਾਰੀਆਂ ਸ਼ਾਖਾਵਾਂ ਬੰਦ ਕਰ ਦਿੱਤੀਆਂ।