Punjabi Language: ਪੰਜਾਬੀ ਬੋਲੀ ਦੇ ਖ਼ਤਮ ਹੋ ਜਾਣ ਸਬੰਧੀ ਯੂਨੈਸਕੋ ਦੇ ਸ਼ੰਕੇ ਪੂਰੇ ਹੁੰਦੇ ਦਿਸਣ ਲੱਗੇ ? 

ਏਜੰਸੀ

ਖ਼ਬਰਾਂ, ਪੰਜਾਬ

ਪੰਜਵੀਂ ਦੇ ਅੰਮ੍ਰਿਤਧਾਰੀ ਬੱਚੇ ਨੂੰ ਪੰਜਾਬੀ ਦੀਆਂ ਲਗਾਂ ਮਾਤਰਾਂ ਦਾ ਨਹੀਂ ਪਤਾ 

Punjabi Language

ਸ੍ਰੀ ਮੁਕਤਸਰ ਸਾਹਿਬ (ਗੁਰਦੇਵ ਸਿੰਘ/ਰਣਜੀਤ ਸਿੰਘ): ਪੰਜਾਬ ਵਿਚ ਯੂਨੈਸਕੋ ਵਲੋਂ ਪੰਜਾਬੀ ਬੋਲੀ ਦੇ 75 ਸਾਲ 'ਚ ਖ਼ਤਮ ਹੋ ਜਾਣ ਸਬੰਧੀ ਪ੍ਰਗਟਾਏ ਗਏ ਸ਼ੰਕੇ ਉਸ ਵੇਲੇ ਸਾਹਮਣੇ ਨਜ਼ਰ ਆਏ ਜਦੋਂ ਲੱਖਾ ਸਿਧਾਣਾ ਵਲੋਂ ਬਠਿੰਡਾ ਲੋਕ ਸਭਾ ਹਲਕੇ ਦੇ ਇਕ ਪਿੰਡ ਵਿਚ ਚੋਣ ਪ੍ਰਚਾਰ ਸਮੇਂ ਇਕ ਪੰਜਵੀਂ ਜਮਾਤ ਦੇ ਸਾਬਤ ਸੂਰਤ ਅਤੇ ਅੰਮ੍ਰਿਤਧਾਰੀ ਲੜਕੇ ਨੂੰ ਪੰਜਾਬੀ ਦੀਆਂ ਲਗਾਂ ਮਾਤਰਾਂ ਬਾਰੇ ਪੁਛਣ 'ਤੇ ਉਸ ਸ਼ਰਮਿੰਦਾ ਹੁੰਦਿਆਂ ਪਤਾ ਨਹੀਂ ਕੀ ਕਿਹਾ ਤਾਂ ਲੱਖਾ ਸਿਧਾਣਾ ਵਲੋਂ ਯੂਨੇਸਕੋ ਵਲੋਂ ਪੰਜਾਬੀ ਮਾਂ ਬੋਲੀ ਨੂੰ ਖ਼ਤਮ ਕਰਨ ਲਈ ਦਿਤੇ 75 ਸਾਲ ਦੇ ਉਕਤ ਟੀਚੇ ਦੀ ਉਦਾਹਰਣ ਦਿਤੀ ਅਤੇ ਪੰਜਾਬ ਦੀ ਮਾਂ ਬੋਲੀ ਖ਼ਤਮ ਕਰਨ ਲਈ ਸਾਨੂੰ ਸਾਡੇ ਵਿਰਸੇ, ਧਰਮ ਅਤੇ ਸਿਧਾਂਤਾਂ ਤੋਂ ਦੂਰ ਕਰਨ ਦੀਆਂ ਸਾਜ਼ਸ਼ਾਂ ਨੂੰ ਰੋਕਣ ਦੀ ਦੁਹਾਈ ਦਿਤੀ।

ਜਦੋਂ ਉਸ ਨੇ ਲੋਕਾਂ ਨੂੰ ਫ਼ਰਜ਼ਾਂ ਪ੍ਰਤੀ ਪੁਛਿਆ ਤਾਂ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਫ਼ੀਸ ਭਰ ਦਿੰਦੇ ਹਾਂ ਤੇ ਬੱਚਿਆਂ ਨੂੰ ਵੈਨ 'ਤੇ ਚੜ੍ਹਾ ਦਿੰਦੇ ਹਾਂ। ਸ਼ਾਇਦ ਇਸੇ ਕਾਰਨ ਇਨ੍ਹਾਂ ਬਾਰਵੀਂ ਕਲਾਸ ਦੀਆਂ ਕਿਤਾਬਾਂ ਵਿਚ ਸਾਡੇ ਗੁਰੂ ਹਰਗੋਬਿੰਦ ਸਾਹਿਬ ਦਾ ਦਿਮਾਗ ਹਿਲ ਗਿਆ ਸੀ, ਗੁਰੂ ਤੇਗ ਬਹਾਦਰ ਜੀ ਡਾਕੇ ਮਾਰਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਬੱਚਿਆਂ ਨੂੰ ਲੈ ਕੇ ਭਗੌੜਾ ਹੋ ਗਿਆ ਸੀ ਆਦਿ ਬੜੇ ਭੈੜੇ ਇਲਜ਼ਾਮ ਲਾਉਣ ਵਾਲੀਆਂ ਕਿਤਾਬਾਂ ਸਿਲੇਬਸਾਂ ਵਿਚ ਲਾਗੂ ਕੀਤੀਆਂ ਗਈਆਂ ਅਤੇ ਕੀਤੀਆਂ ਜਾ ਰਹੀਆਂ ਹਨ।

ਚੋਣ ਪ੍ਰਚਾਰ ਦੌਰਾਨ ਇਕ ਅੰਮ੍ਰਿਤਧਾਰੀ ਬੱਚੇ ਤੋਂ ਸਵਾਲ ਪੁਛਦੇ ਹੋਏ ਲੱਖਾ ਸਿਧਾਣਾ

ਜਿਨ੍ਹਾਂ ਲਈ ਕੁਝ ਜਾਗਰੂਕ ਆਗੂਆਂ ਬਲਦੇਵ ਸਿੰਘ ਸਿਰਸਾ ਆਦਿ ਵਲੋਂ ਲਗਾਤਾਰ ਸੰਘਰਸ਼ ਲੜਿਆ ਤੇ ਲੇਖਕਾਂ ਵਿਰੁਧ ਮੁਕੱਦਮੇ ਵੀ ਦਰਜ ਹੋਏ, ਇਹ ਜਾਗਰੂਕ ਲੋਕਾਂ ਦੇ ਉਪਰਾਲੇ ਹਨ। ਉਨ੍ਹਾਂ ਦਸਿਆ ਕਿ ਮੈਂ ਦਖਣੀ ਭਾਰਤ ਵਿਚ ਤਾਮਿਲਨਾਡੂ, ਮਹਾਂਰਾਸ਼ਟਰ ਅਤੇ ਕਰਨਾਟਕਾ ਆਦਿ ਵਿਚ ਲੋਕ ਨੂੰ ਅਪਣੀ ਮਾਂ ਬੋਲੀ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਦੇਖਿਆ ਹੈ। ਉਹ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਅਪਣੀ ਕੌਮ ਤੇ ਹਿੰਦੀ ਥੋਪਣ ਤੋਂ ਮਨ੍ਹਾ ਕਰਦੇ ਦੇਖੇ ਜਾ ਸਕਦੇ ਹਨ।

ਪਰ ਸਾਡੇ ਪੰਜਾਬੀ ਕੱਲੀ ਮਾਂ ਬੋਲੀ ਤੋਂ ਹੀ ਨਹੀਂ ਇਤਿਹਾਸ ਅਤੇ ਬਾਣੀ ਤੋਂ ਵੀ ਬੇਮੁਖ ਹੁੰਦੇ ਨਜ਼ਰ ਆ ਰਹੇ ਹਨ ਕਿਉਂਕਿ ਸਕੂਲਾਂ ਵਿਚੋਂ ਪੰਜਾਬੀ ਬੋਲੀ ਖ਼ਤਮ ਕਰਦਿਆਂ ਪੰਜਾਬੀ ਬੋਲਣ ਤੋਂ ਮਨਾਹੀ, ਇਤਿਹਾਸਕ ਨਿਸ਼ਾਨੀਆਂ ਨੂੰ ਇਤਿਹਾਸਕ ਸਥਾਨਾਂ ਤੋਂ ਖ਼ਤਮ ਅਤੇ ਬਾਣੀ ਨੂੰ ਖ਼ਤਮ ਕਰਨ ਲਈ ਡੇਰਿਆਂ ਦਾ ਬੋਲਬਾਲਾ ਵਧ ਰਿਹਾ ਹੈ। ਜਦੋਂ ਕਿ ਜਵਾਨੀ ਨੂੰ ਖ਼ਤਮ ਕਰਨ ਲਈ ਲਚਰਤਾ ਅਤੇ ਦੇ ਭੰਡਾਰ ਵਰਤਾਏ ਜਾ ਰਹੇ ਹਨ

ਜਿਸ 'ਤੇ ਸੱਭ ਤੋਂ ਮਹੱਤਵਪੂਰਨ ਕੰਮ ਸਰਕਾਰ ਕਰ ਸਕਦੀ ਹੈ ਤੇ ਸਮਾਂ ਆਉਣ ਤੇ ਸਰਕਾਰਾਂ ਨੂੰ ਲੋਕ ਮਜਬੂਰ ਕਰ ਵੀ ਸਕਦੇ ਹਨ। ਇਸ ਲਈ ਜਾਗੋ, ਉਠ ਅਤੇ ਇਕੱਠੇ ਹੋਵੋ ਨਹੀਂ ਤਾਂ ਪੰਜਾਬ ਦੇਖਣ ਨੂੰ ਪੰਜਾਬ ਦਿਸੇਗਾ, ਜਦੋਂ ਅਸਲੀ ਖ਼ਜ਼ਾਨੇ ਤੋਂ ਹੱਥ ਧੋ ਬੈਠੇਗਾ। ਸੋ ਇਸ ਵਾਰ ਲੋਕ ਸਭਾ ਦੀਆਂ ਵੋਟਾਂ ਪੰਜਾਬ, ਸੰਵਿਧਾਨ ਨੂੰ ਅਤੇ ਦੇਸ਼ ਨੂੰ ਬਚਾਉਣ ਲਈ ਪਾਰਟੀਆਂ ਨੂੰ ਨਹੀਂ ਇਨਸਾਨਾਂ ਨੂੰ ਪਾਇਉ ਜੋ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਦੀ ਰਾਖੀ ਲਈ ਗੱਲ ਕਰ ਸਕੇ।