Khanna News: ਖੰਨਾ ’ਚ 7 ਵਕੀਲਾਂ ਵਿਰੁਧ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਐਫ਼ਆਈਆਰ  ਦਰਜ

ਏਜੰਸੀ

ਖ਼ਬਰਾਂ, ਪੰਜਾਬ

Khanna News: ਮਹਿਲਾ ਵਕੀਲ ਨਾਲ ਕੁੱਟਮਾਰ, ਬਦਸਲੂਕੀ ਤੇ ਅਪਮਾਨ ਦਾ ਮਾਮਲਾ; ਮੰਤਰੀ ਸੌਂਧ ਨੇ ਪੀੜਤਾ ਨਾਲ ਕੀਤੀ ਸੀ ਮੁਲਾਕਾਤ 

ਮੰਤਰੀ ਸੌਂਧ ਪੀੜਤਾ ਨਾਲ ਮੁਲਾਕਾਤ ਦੌਰਾਨ

 

Khanna News: ਖੰਨਾ ਕੋਰਟ ਕੰਪਲੈਕਸ ਵਿੱਚ ਇੱਕ ਮਹਿਲਾ ਵਕੀਲ ਨਾਲ ਕੁੱਟਮਾਰ, ਬਦਸਲੂਕੀ ਅਤੇ ਅਪਮਾਨ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਘਟਨਾ ਦੇ ਸਬੰਧ ਵਿੱਚ 7 ਵਕੀਲਾਂ ਵਿਰੁੱਧ ਗ਼ੈਰ-ਜ਼ਮਾਨਤੀ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕੀਤੀ ਗਈ। ਪੁਲਿਸ ਨੇ ਖੰਨਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਨਿਖਿਲ ਨੀਅਰ, ਹਿਤੇਸ਼, ਆਸ਼ੂਤੋਸ਼, ਮਹਿਲਾ ਵਕੀਲ ਦੀਪਿਕਾ ਪਾਹਵਾ, ਅਕਸ਼ੈ ਸ਼ਰਮਾ, ਰਵੀ ਕੁਮਾਰ, ਨਵੀਨ ਸ਼ਰਮਾ ਵਿਰੁੱਧ ਭਾਰਤੀ ਦੰਡਾਵਲੀ (2N3) ਦੀਆਂ ਧਾਰਾਵਾਂ 74, 115 (2), 126 (2), 79, 352, 351 (3), 324 (4), 190 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਵੇਲੇ ਸਾਰੇ ਦੋਸ਼ੀ ਫਰਾਰ ਹਨ। ਪੁਲਿਸ ਭਾਲ ਵਿੱਚ ਲੱਗੀ ਹੋਈ ਹੈ।

ਸ਼ਿਕਾਇਤਕਰਤਾ ਅਨੁਸਾਰ 25 ਅਪ੍ਰੈਲ ਨੂੰ ਜਦੋਂ ਉਹ ਆਪਣੇ ਦਫ਼ਤਰ ਦੇ ਕੰਮ ਲਈ ਲੁਧਿਆਣਾ ਅਦਾਲਤ ਗਈ ਸੀ ਤਾਂ ਉਹ ਸ਼ਾਮ 6:30 ਵਜੇ ਦੇ ਕਰੀਬ ਖੰਨਾ ਬੱਸ ਸਟੈਂਡ ਪਹੁੰਚੀ। ਉੱਥੇ ਬਲਵਿੰਦਰ ਸਿੰਘ ਉਰਫ਼ ਬੌਬੀ ਉਸਨੂੰ ਸਕੂਟਰੀ ’ਤੇ ਲੈਣ ਆਇਆ। ਦੋਵੇਂ ਸਕੂਟਰੀ ’ਤੇ ਅਦਾਲਤ ਦੇ ਅੰਦਰ ਆਏ ਅਤੇ ਜਦੋਂ ਉਹ ਆਪਣੇ ਦਫ਼ਤਰ ਦੇ ਮੋੜ ’ਤੇ ਪਹੁੰਚੇ ਤਾਂ ਲੜਾਈ ਹੋ ਗਈ। ਲੜਾਈ ਇੰਨੀ ਵੱਧ ਗਈ ਕਿ ਸਾਰੇ ਦੋਸ਼ੀਆਂ ਨੇ ਮਿਲ ਕੇ ਉਸਦੀ ਕੁੱਟਮਾਰ ਕਰ ਦਿੱਤੀ। ਉਸਨੂੰ ਬੇਇੱਜ਼ਤ ਕੀਤਾ। ਉਸਦੀ ਇੱਜ਼ਤ ਨੂੰ ਠੇਸ ਪਹੁੰਚੀ। ਉਸਦੀ ਕਮੀਜ਼ ਫਟ ਗਈ। ਇਸ ਦੌਰਾਨ ਬਲਵਿੰਦਰ ਸਿੰਘ ਬੌਬੀ ਆਪਣੇ ਆਪ ਨੂੰ ਬਚਾਉਣ ਲਈ ਉੱਥੋਂ ਭੱਜ ਗਿਆ। ਰੰਜਿਸ਼ ਇਹ ਹੈ ਕਿ ਨਿਖਿਲ ਲੰਬੇ ਸਮੇਂ ਤੋਂ ਉਸਦਾ ਪਿੱਛਾ ਕਰ ਰਿਹਾ ਸੀ। ਉਸ ਨਾਲ ਦੋਸਤੀ ਕਰਨਾ ਚਾਹੁੰਦਾ ਸੀ। ਉਹ ਉਸਨੂੰ ਨਜ਼ਰਅੰਦਾਜ਼ ਕਰਦੀ ਸੀ। ਫਿਰ ਵੀ ਉਹ ਇਸ ’ਤੇ ਟਿੱਪਣੀ ਕਰਦਾ ਰਿਹਾ।

ਖੰਨਾ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ 26 ਅਪ੍ਰੈਲ ਨੂੰ ਖੰਨਾ ਬਾਰ ਐਸੋਸੀਏਸ਼ਨ ਵਿੱਚ ਹੋਈ ਲੜਾਈ ਵਿੱਚ ਜ਼ਖ਼ਮੀ ਹੋਈ ਮਹਿਲਾ ਵਕੀਲ ਦਾ ਹਾਲ-ਚਾਲ ਪੁੱਛਣ ਲਈ ਸਿਵਲ ਹਸਪਤਾਲ ਪਹੁੰਚੇ ਸੀ। ਉਹ ਪੀੜਤ ਮਹਿਲਾ ਵਕੀਲ ਨੂੰ ਮਿਲੇ ਸੀ ਅਤੇ ਉਸਨੂੰ ਨਿਆਂ ਦਾ ਭਰੋਸਾ ਦਿੱਤਾ ਸੀ। ਮੰਤਰੀ ਨੇ ਕਿਹਾ ਸੀ ਕਿ ਲੜਕੀ ਨਾਲ ਦੁਰਵਿਵਹਾਰ ਨਿੰਦਣਯੋਗ ਹੈ। ਉਨ੍ਹਾਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਸੀ। ਉਸੇ ਰਾਤ ਸਿਟੀ ਪੁਲਿਸ ਸਟੇਸ਼ਨ ਵਿਖੇ ਐਫ਼ਆਈਆਰ ਦਰਜ ਕੀਤੀ ਗਈ। ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

(For more news apart from Khanna Latest News, stay tuned to Rozana Spokesman)