Bathinda News: ਭਾਰਤੀ ਫ਼ੌਜ ਨੇ ਹਿਰਸਤ ਵਿਚ ਲਿਆ ਮੋਚੀ, Pakistan ਲਈ ਜਾਸੂਸੀ ਕਰਨ ਦਾ ਸ਼ੱਕ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨੀ ਕੁੜੀ ਦੇ ਸੰਪਰਕ ’ਚ ਸੀ ਸੁਨੀਲ ਕੁਮਾਰ

Indian Army arrests Detective for Pakistan in Bathinda

 

Indian Army arrests Detective for Pakistan in Bathinda News in Punjabi: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ (Pahalgam Terror Attack) ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਇਸ ਵਿਚਾਲੇ ਭਾਰਤੀ ਫ਼ੌਜ (Indian Army) ਨੇ ਬਠਿੰਡਾ ਵਿਚੋਂ ਇਕ ਪਾਕਿਸਤਾਨੀ ਜਾਸੂਸ (Detective) ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਬਠਿੰਡਾ ਛਾਉਣੀ ਦੀ ਖ਼ੁਫ਼ੀਆ ਜਾਣਕਾਰੀ ਪਾਕਿਸਤਾਨ ਭੇਜਣ ਦੇ ਦੋਸ਼ ਲਈ ਫੜਿਆ ਗਿਆ ਹੈ। 

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ, ਜੋ ਪਿਛਲੇ 10 ਸਾਲਾਂ ਤੋਂ ਬਠਿੰਡਾ ਵਿਚ ਰਹਿ ਕੇ ਮੋਚੀ ਦਾ ਕੰਮ ਕਰ ਰਿਹਾ ਸੀ। ਭਾਰਤੀ ਫ਼ੌਜ ਦੇ ਖ਼ੁਫ਼ੀਆ ਵਿੰਗ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਫ਼ੌਜ ਦੇ ਖ਼ੁਫੀਆ ਵਿੰਗ ਨੇ ਪੁੱਛਗਿੱਛ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਟ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਅਧਾਰ 'ਤੇ ਪੁੱਛਗਿੱਛ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਫ਼ੌਜ ਵੱਲੋਂ ਜਦੋਂ ਉਸ ਦੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ ਵਟਸਐਪ (WhatsApp) ਚੈਟ ਮਿਲੀ। ਉਸ 'ਤੇ ਦੋਸ਼ ਲੱਗੇ ਹਨ ਕਿ ਉਹ ਪਾਕਿਸਤਾਨ ਦੀ ਕਿਸੇ ਕੁੜੀ ਗੱਲਬਾਤ ਕਰਦਾ ਸੀ ਤੇ ਉਸ ਨਾਲ ਫ਼ੌਜ ਦੀ ਖ਼ੁਫ਼ੀਆ ਜਾਣਕਾਰੀ ਸਾਂਝੀ ਕਰ ਰਿਹਾ ਸੀ। 

(For more news apart from Indian Army arrests Detective for Pakistan in Bathinda News in Punjabi, stay tuned to Rozana Spokesman)