ਹਵਾਲਾਤੀ ਨੇ ਮੁੱਖ ਮੰਤਰੀ ਨੂੰ ਫ਼ੇਸਬੁਕ 'ਤੇ ਕਿਹਾ ਬੁਰਾ ਭਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ੍ਹਾਂ ਵਿਚ ਅਜੇ ਵੀ ਮੋਬਾਇਲ ਫੋਨਾਂ ਦੀ ਵਰਤੋਂ ਸ਼ਰੇਆਮ ਜਾਰੀ ਹੈ ਅਤੇ ਕੈਦੀ ਤੇ ਹਵਾਲਾਤੀ ਇਸ ਰਾਹੀਂ ਧਮਕੀਆਂ ਦੇਣ ਅਤੇ ਗਾਲ੍ਹਾਂ ਕੱਢਣ ਵਿਚ ਅਜੇ ਵੀ ਕਸਰ ...

Person who abuses CM

ਚੰਡੀਗੜ੍ਹ,  ਜੇਲ੍ਹਾਂ ਵਿਚ ਅਜੇ ਵੀ ਮੋਬਾਇਲ ਫੋਨਾਂ ਦੀ ਵਰਤੋਂ ਸ਼ਰੇਆਮ ਜਾਰੀ ਹੈ ਅਤੇ ਕੈਦੀ ਤੇ ਹਵਾਲਾਤੀ ਇਸ ਰਾਹੀਂ ਧਮਕੀਆਂ ਦੇਣ ਅਤੇ ਗਾਲ੍ਹਾਂ ਕੱਢਣ ਵਿਚ ਅਜੇ ਵੀ ਕਸਰ ਨਹੀਂ ਛੱਡ ਰਹੇ। ਇਸ ਦੀ ਤਾਜ਼ਾ ਮਿਸਾਲ ਫ਼ਰੀਦਕੋਟ ਦੀ ਮਾਡਰਨ ਜੇਲ ਵਿਚ ਮਿਲੀ ਹੈ। ਇਥੇ ਇਕ ਹਵਾਲਾਤੀ ਨੇ ਮੋਬਾਇਲ 'ਤੇ ਫ਼ੇਸਬੁਕ ਦੀ ਲਾਈਵ ਆਪਸ਼ਨ ਦੀ ਵਰਤੋਂ ਕਰਦਿਆਂ ਜਿਥੇ ਮੁੱਖ ਮੰਤਰੀ ਨੂੰ ਬੁਰਾ ਭਲਾ ਕਿਹਾ ਉਥੇ ਇਹ ਦਾਅਵਾ ਕੀਤਾ ਕਿ ਇਸ ਜੇਲ ਵਿਚ ਨਸ਼ਿਆਂ ਦੀ ਕੋਈ ਕਮੀ ਨਹੀਂ।

ਸਿਟੀ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਜੇਲ ਪ੍ਰਸ਼ਾਸਨ ਨਸ਼ਿਆਂ ਦੀ ਭਰਮਾਰ ਹੋਣ ਤੋਂ ਲਗਾਤਾਰ ਇਨਕਾਰ ਕਰਦਾ ਆ ਰਿਹਾ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਵਾਲਾਤੀ ਗੋਬਿੰਦ ਸਿੰਘ, ਜੋ ਮਾੜੀ ਭੈਣ ਦਾ ਵਸਨੀਕ ਹੈ, ਫ਼ੇਸਬੁਕ ਉਪਰ ਲਾਈਵ ਤਿੰਨ ਮਿੰਟ ਬੋਲਦਾ ਰਿਹਾ। ਇਹ ਵੀ ਪਤਾ ਲੱਗਾ ਹੈ ਕਿ ਊਸ ਸਮੇਂ, ਉਸ ਦਾ ਸਾਥੀ ਕੁਲਦੀਪ ਸਿੰਘ ਵੀ ਨਾਲ ਸੀ ਜੋ ਟਿਪਣੀਆਂ ਕਰਨ ਵਿਚ ਉਸ ਨਾਲ ਦਾ ਸਾਥ ਦਿੰਦਾ ਰਿਹਾ। ਉਸ ਖਿਲਾਫ਼ ਵੀ ਪਰਚਾ ਦਰਜ ਹੋਇਆ ਹੈ।

ਜੇਲ੍ਹ ਸੁਪਰਡੈਂਟ ਦਾ ਕਹਿਣਾ ਹੈ ਕਿ ਨਸ਼ਿਆਂ ਦੀ ਭÎਰਮਾਰ ਦਾ ਦੋਸ਼ ਬੇਬੁਨਿਆਦ ਹੈ  ਅਤੇ ਨਸ਼ਿਆਂ ਦੇ ਆਦੀਆਂ ਦੇ ਇਲਾਜ ਦੇ ਭਰਪੂਰ ਯਤਨ ਕੀਤੇ ਜਾ ਰਹੇ ਹਨ। ਲੋਕ ਹੈਰਾਨ ਹਨ ਕਿ ਜਦੋਂ ਵੀ ਕਿਸੇ ਜੇਲ ਉਪਰ ਛਾਪਾ ਮਾਰਿਆ ਜਾਂਦਾ ਹੈ, ਉਦੋਂ ਹੀ ਇਤਰਾਜ਼ਯੋਗ ਸਮਗਰੀ ਮਿਲਦੀ ਹੈ। ਅਜਿਹਾ ਜੇਲ ਪ੍ਰਸ਼ਾਸਨ ਦੀ ਮਿਲੀਭੁਗਤ ਬਗੈਰ ਨਹੀਂ ਹੋ ਸਕਦਾ।