ਸਿਮਰਜੀਤ ਬੈਂਸ 8 ਕੇਸਾਂ ਵਿਚੋਂ 1 ‘ਚ ਹੋਏ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਇੰਨਸਾਫ਼ ਪਾਰਟੀ ਦੇ ਪ੍ਰਮੁੱਕ ਸਿਮਰਜੀਤ ਬੈਂਸ ਨੂੰ ਸੁਵਿਧਾ ਸੈਂਟਰ ਕੇਸ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ...

Simarjeet Bains

ਲੁਧਿਆਣਾ: ਲੋਕ ਇੰਨਸਾਫ਼ ਪਾਰਟੀ ਦੇ ਪ੍ਰਮੁੱਕ ਸਿਮਰਜੀਤ ਬੈਂਸ ਨੂੰ ਸੁਵਿਧਾ ਸੈਂਟਰ ਕੇਸ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ। ਲੁਧਿਆਣਾ ਦੀ ਸੈਸ਼ਨ ਕੋਰਟ ਨੇ ਸਿਮਰਜੀਤ ਬੈਂਸ ਨੂੰ ਇਸ ਮਾਮਲੇ ਵਿਚ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਬੈਂਸ ਨੇ ਕਿਹਾ ਸਾਰਾ ਕੁਝ ਉਨ੍ਹਾਂ ਦੇ ਸਮਰਥਕਾਂ ਅਤੇ ਉਨ੍ਹਾਂ ਦੀ ਸਚਾਈ ਤੇ ਇਮਾਨਦਾਰੀ ਦਾ ਨਤੀਜਾ ਹੈ। ਇਸ ਦੌਰਾਨ ਬੈਂਸ ਨੇ ਅਪਣੇ ਵਕੀਲਾਂ ਦਾ ਵਿਸ਼ੇਸ਼ ਤੌਰ ‘ਤੇ ਧਨਵਾਦ ਵੀ ਕੀਤਾ ਹੈ। ਦਰਅਸਲ, 2015 ਵਿਚ ਲੁਧਿਆਣਾ ਦੀ ਫੋਕਲ ਪੁਆਇੰਟ ਸਥਿਤ ਸੁਵਿਧਾ ਸੈਂਟਰ ਦੀ 4 ਦੀਵਾਰਾਂ ਨੂੰ ਸੁੱਟ ਦਿੱਤਾ ਗਿਆ ਸੀ ਅਤੇ ਇਹ ਸਾਰਾ ਦੋਸ਼ ਸਿਮਰਜੀਤ ਬੈਂਸ ‘ਤੇ ਲੱਗਿਆ ਸੀ।

ਇਹ ਮਾਮਲਾ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦਰਜ ਕੀਤਾ ਗਿਆ ਸੀ। ਬੈਂਸ ‘ਤੇ 8 ਕੇਸ ਚੱਲ ਰਹੇ ਹਨ, ਜਿਨ੍ਹਾਂ ਵਿਚ ਇਕ ਤੋਂ ਉਹ ਬਰੀ ਹੋ ਗਏ ਹਨ ਤੇ 7 ਕੇਸ ਹਲੇ ਵੀ ਉਨ੍ਹਾਂ ‘ਤੇ ਚੱਲ ਰਹੇ ਹਨ। ਉਧਰ ਦੂਜੇ ਪਾਸੇ ਬੈਂਸ ਨੇ ਵਕੀਲ ਜੇ.ਐਸ ਵੜੈਚ ਨੇ ਦੱਸਿਆ ਕਿ ਉਹ ਪੂਰਾ ਮਾਮਲਾ ਰਾਜੀਨੀਤੀ ਤੋਂ ਪ੍ਰੇਰਿਤ ਸੀ। ਬੈਂਸ ‘ਤੇ ਕੋਈ ਵੀ ਦੋਸ਼ ਸਾਬਿਤ ਨਹੀਂ ਹੋ ਸਕਿਆ। ਇਸ ਕਾਰਨ ਬੈਂਸ ਸਮੇਤ ਸਾਰੇ 9 ਦੋਸ਼ੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।