ਕੇਂਦਰ ਸਰਕਾਰ 7500 ਪ੍ਰਤੀ ਮਹੀਨਾ ਖਾਤਿਆਂ ਚ ਪਾਵੇ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਨੇ ਭਾਜਪਾ ਵਿਰੁਧ ਬੋਲਿਆ ਹੱਲਾ

File Photo

ਚੰਡੀਗੜ੍ਹ, 28 ਮਈ (ਏ.ਐਸ. ਖੰਨਾ) : ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਸ੍ਰੀ ਰਾਹੁਲ ਗਾਂਧੀ ਦੀ ਉਸ ਮੰਗ ਦਾ ਡਟ ਕੇ ਸਮਰਥਨ ਕੀਤਾ ਹੈ ਜਿਸ ਵਿਚ ਉਨ੍ਹਾਂ ਕੇਂਦਰ ਦੀ ਬੀਜੇਪੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਵਿਅਕਤੀ ਇਨਕਮ ਟੈਕਸ ਨਹੀਂ ਭਰਦਾ ਉਸ ਦੇ ਖਾਤੇ 'ਚ 7500 ਰੁਪਇਆ ਪ੍ਰਤੀ ਮਹੀਨਾ ਪਾਇਆ ਜਾਵੇ ਅਤੇ ਇਹ 6 ਮਹੀਨਿਆਂ ਤਕ ਜਾਰੀ ਰਹੇ। ਅੱਜ ਫੇਸਬੁੱਕ 'ਤੇ ਲਾਈਵ ਹੁੰਦਿਆਂ ਉਨ੍ਹਾਂ ਕਿਹਾ ਕਿ ਕੁੱਲ 45000 'ਚੋਂ 10000 ਦੀ ਪਹਿਲੀ ਕਿਸ਼ਤ ਤੁਰਤ ਸਬੰਧਤ ਲੋਕਾਂ ਦੇ ਖਾਤਿਆਂ 'ਚ ਪਾਈ ਜਾਵੇਕਿਉਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਲਾਕਡਾਊਨ ਤੇ ਕਰਫ਼ਿਊ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋਏ ਹਨ ਤੇ ਦਿਹਾੜੀਦਾਰ ਲੋਕ ਦਿਹਾੜੀ ਕਰਨ ਤੋਂ ਵਾਂਝੇ ਰਹੇ ਹਨ।

ਕੈਬਨਿਟ ਮੰਤਰੀ ਧਰਮਸੋਤ ਨੇ ਇਹ ਗੱਲ ਵੀ ਕਹੀ ਕਿ ਪਰਵਾਸੀ ਮਜ਼ਦੂਰਾਂ ਨੂੰ ਘਰਾਂ ਤਕ ਪੁੱਜਣ ਵਾਸਤੇ ਰੇਲ ਕਿਰਾਇਆ ਮਾਫ਼ ਕੀਤਾ ਜਾਵੇ ਅਤੇ ਪਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁਚਾਉਣ ਵਾਸਤੇ ਕੇਂਦਰ ਕਦਮ ਚੁੱਕੇ।  ਉਨ੍ਹਾਂ ਕਿਹਾ ਕਿ ਉਹ ਅੱਜ 11 ਵਜੇ ਤੋਂ 2 ਵਜੇ ਤਕ ਫੇਸਬੁੱਕ 'ਤੇ ਲਾਈਵ ਹੋ ਕੇ ਕੇਂਦਰ ਦੀ ਅੰਨੀ ਬੋਲੀ ਸਰਕਾਰ ਨੂੰ ਕੁੰਭਕਰਨੀ ਨੀਂਦ 'ਚੋਂ ਉਠਾਉਣਗੇ? ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਆਵਾਜ ਉਠਾਆ ਕਿ ਝੰਡਾ ਬੁਲੰਦ ਕਰਨ?ਉਨਾ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੇ ਛੋਟੇ ਕਾਰੋਬਾਰੀਆਂ ਦੇ ਹੱਕ ਵੀ ਜੋਰਦਾਰ ਆਵਾਜ ਬੁਲੰਦ ਕਰੇਗੀ ਤਾਂ ਜੋ ਲੋਕਾਂ ਦਾ ਰੋਜ਼ੀ ਰੋਟੀ ਦਾ ਜੁਗਾੜ ਬਣ ਸਕੇ?

ਸੁਖਬੀਰ ਬਾਦਲ ਨੇ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਕੱਲ੍ਹ ਸੱਦੀ
ਚੰਡੀਗੜ੍ਹ 28 ਮਈ (ਗੁਰਉਪਦੇਸ਼ ਭੁੱਲਰ) : ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ  ਕੋਰ  ਕਮੇਟੀ ਦੀ ਹੰਗਾਮੀ ਮੀਟਿੰਗ 30 ਮਈ ਨੂੰ ਸੱਦੀ ਹੈ। ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ 'ਚ ਹੋਣ ਵਾਲੀ ਇਹ ਮੀਟਿੰਗ ਕੈਪਟਨ ਸਰਕਾਰ ਵਲੋਂ ਕਿਸਾਨਾਂ 'ਤੇ ਬਿਜਲੀ ਬਿੱਲ ਲਾਉਣ ਦੀ ਤਿਆਰ ਕੀਤੀ ਜਾ ਰਹੀ ਯੋਜਨਾ ਦੇ ਵਿਰੋਧ ਲਈ ਸੱਦੀ ਗਈ ਹੈ। ਸੁਖਬੀਰ ਬਾਦਲ ਨੇ ਅੱਜ ਇਕ ਬਿਆਨ ਜਾਰੀ ਕਰ ਕੇ ਦੋਸ਼ ਲਾਇਆ ਹੈ ਕਿ ਬੀਤੇ ਦਿਨੀ ਮੰਤਰੀ ਮੰਡਲ ਬੈਠਕ 'ਚ ਯੋਜਨਾ 'ਤੇ ਚਰਚਾ ਹੋਈ ਹੈ ਤੇ ਡੀ.ਬੀ.ਟੀ. ਤਹਿਤ ਬਿਜਲੀ ਮੋਟਰਾਂ 'ਤੇ ਮੀਟਰ ਲਗਾ ਕੇ ਬਹਾਨੇ ਨਾਲ ਕਿਸਾਨਾਂ ਤੋਂ ਬਿੱਲ ਵਸੂਲੇ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਨੂੰ ਬਿਲਕੁਲ ਲਾਗੂ ਨਹੀਂ ਹੋਣ ਦੇਵੇਗਾ।