ਲੂ ਦੇ ਸਿਤਮ ਤੋਂ ਰਾਹਤ, ਇਸ ਪੂਰੇ ਹਫਤੇ ਮੀਂਹ ਦੀ ਉਮੀਦ: ਮੌਸਮ ਵਿਭਾਗ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ, ਚੰਡੀਗੜ੍ਹ ‘ਚ ਠੰਡੀ ਹਵਾ ਨਾਲ ਮੀਂਹ ਜਾਰੀ

File

ਤਕਰੀਬਨ 1 ਹਫ਼ਤੇ ਤੱਕ ਭਾਰੀ ਗਰਮੀ ਤੋਂ ਬਾਅਦ ਅੱਜ ਸਵੇਰ ਤੋਂ ਹੀ ਪੰਜਾਬ, ਚੰਡੀਗੜ੍ਹ ਵਿਚ ਮੌਸਮ ਸੁਹਾਵਣਾ ਬਣਇਆ ਹੋਈ ਹੈ। ਠੰਡੀ ਹਵਾਵਾਂ ਦੇ ਨਾਲ ਮੀਂ ਪੈ ਰਿਹਾ ਹੈ। ਵੀਰਵਾਰ ਨੂੰ ਵੀ ਸ਼ਾਮ ਨੂੰ ਤੂਫਾਨ ਅਤੇ ਹਲਕੀ ਬਾਰਸ਼ ਹੋਈ ਅਤੇ ਲੋਕਾਂ ਨੂੰ ਰਾਹਤ ਮਿਲੀ। ਕੱਲ੍ਹ ਦਿਨ ਦੁਪਹਿਰ ਜਿੱਥੇ ਪਾਰਾ 44 ਡਿਗਰੀ ਸੀ ਪਰ ਸ਼ਾਮ ਨੂੰ ਕੁਝ ਜ਼ਿਲ੍ਹਿਆਂ ਵਿਚ ਪਾਰਾ 34 ਡਿਗਰੀ ਦਰਜ ਕੀਤਾ ਗਿਆ।

ਲੁਧਿਆਣਾ, ਬਠਿੰਡਾ, ਸੰਗਰੂਰ, ਮਾਨਸਾ ਅਤੇ ਪਠਾਨਕੋਟ ਸਮੇਤ ਕੁਝ ਜ਼ਿਲ੍ਹਿਆਂ ਵਿਚ ਤੇਜ ਹਨੇਰੀ ਦੇ ਨਾਲ ਹਲਕੀ ਬਾਰਸ਼ ਹੋਈ। ਇਸ ਦੇ ਨਾਲ ਹੀ ਜਲੰਧਰ, ਮੋਗਾ, ਕਪੂਰਥਲਾ, ਫ਼ਿਰੋਜ਼ਪੁਰ, ਫਰੀਦਕੋਟ, ਪਟਿਆਲਾ, ਮੁਹਾਲੀ ਅਤੇ ਰੋਪੜ ਸਣੇ ਕੁਝ ਜ਼ਿਲ੍ਹਿਆਂ ਵਿਚ ਤੇਜ ਹਨੇਰੀ ਦੇ ਕਾਰਨ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਦੀ ਖ਼ਬਰ ਮਿਲੀ ਹੈ।

ਵੀਰਵਾਰ ਸ਼ਾਮ ਨੂੰ ਮੀਂਹ ਪੈਣ ਕਾਰਨ ਪਾਰਾ 8 ਡਿਗਰੀ ਘੱਟ ਗਿਆ। ਬਠਿੰਡਾ ਵਿਚ ਪਾਰਾ 44.5 ਰਿਹਾ, ਜੋ ਸ਼ਾਮ 4 ਵਜੇ 36 ਡਿਗਰੀ ਦੇ ਉੱਚ ਰਿਕਾਰਡ ਹੋ ਗਿਆ। ਹੁਸ਼ਿਆਰਪੁਰ ਦੇ ਗਦਾਸ਼ੰਕਰ ਵਿਚ ਇਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ।

ਉਸ ਦੀ ਪਛਾਣ ਨਵਾਂਸ਼ਹਿਰ ਦੇ ਇਕ ਪਿੰਡ ਕਾਜਲਾ ਵਜੋਂ ਹੋਈ ਹੈ। ਐਸਐਚਓ ਇਕਬਾਲ ਸਿੰਘ ਅਨੁਸਾਰ ਮੌਤ ਗਰਮੀ ਕਾਰਨ ਹੋਈ ਸੀ। ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਯਾਨੀ 31 ਜੂਨ ਤੱਕ ਕੁਝ ਜ਼ਿਲ੍ਹਿਆਂ ਵਿਚ ਤੂਫਾਨ ਦੇ ਨਾਲ ਬਾਰਸ਼ ਹੋ ਸਕਦੀ ਹੈ। ਇਸ ਸਮੇਂ ਦੌਰਾਨ ਦਿਨ ਦਾ ਤਾਪਮਾਨ ਘੱਟ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।