ਬਠਿੰਡਾ 'ਚ ਬਲੈਕ ਫੰਗਸ ਦੇ 5 ਨਵੇਂ ਮਰੀਜ਼ ਆਏ ਸਾਹਮਣੇ, 1 ਦੀ ਮੌਤ 

ਏਜੰਸੀ

ਖ਼ਬਰਾਂ, ਪੰਜਾਬ

ਏਮਜ਼ ਬਠਿੰਡਾ ’ਚ 43 ਮਰੀਜ਼ ਬਲੈਕ ਫੰਗਸ ਦਾ ਇਲਾਜ ਕਰਵਾ ਰਹੇ ਹਨ, ਜਿਸ ’ਚ 23 ਮਰੀਜ਼ ਬਠਿੰਡਾ ਜ਼ਿਲ੍ਹੇ ਦੇ ਹਨ, ਜਦਕਿ 20 ਮਰੀਜ਼ ਨੇੜੇ ਦੇ ਜ਼ਿਲ੍ਹਿਆਂ ਦੇ ਹਨ।

File Photo

ਬਠਿੰਡਾ : ਬਠਿੰਡਾ ਜ਼ਿਲ੍ਹੇ ’ਚ ਬਲੈਕ ਫੰਗਸ ਦੇ ਕੇਸ ਲਗਾਤਾਰ ਵਧ ਰਹੇ ਹਨ। ਹਰ ਰੋਜ਼ ਜ਼ਿਲ੍ਹੇ ’ਚ ਬਲੈਕ ਫੰਗਸ ਦੇ ਮਿਲ ਰਹੇ ਮਰੀਜ਼ਾਂ ਨੇ ਸਿਹਤ ਮਹਿਕਮੇ ਦੀ ਚਿੰਤਾ ਵਧਾ ਦਿੱਤੀ ਹੈ। ਸ਼ੁੱਕਰਵਾਰ ਨੂੰ ਬਠਿੰਡਾ ਜ਼ਿਲ੍ਹੇ ਵਿਚ 5 ਨਵੇਂ ਬਲੈਕ ਫੰਗਸ ਦੇ ਮਰੀਜ਼ ਮਿਲੇ ਹਨ, ਜਦੋਂਕਿ ਇਕ ਮਰੀਜ਼ ਦੀ ਮੌਤ ਹੋ ਗਈ ਹੈ।

ਇਸ ਦੇ ਨਾਲ ਹੀ ਸਿਹਤ ਮਹਿਕਮੇ ਅਨੁਸਾਰ ਸ਼ੁੱਕਰਵਾਰ ਤੱਕ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਵਾ ਏਮਜ਼ ਬਠਿੰਡਾ ’ਚ 43 ਮਰੀਜ਼ ਬਲੈਕ ਫੰਗਸ ਦਾ ਇਲਾਜ ਕਰਵਾ ਰਹੇ ਹਨ, ਜਿਸ ’ਚ 23 ਮਰੀਜ਼ ਬਠਿੰਡਾ ਜ਼ਿਲ੍ਹੇ ਦੇ ਹਨ, ਜਦਕਿ 20 ਮਰੀਜ਼ ਨੇੜੇ ਦੇ ਜ਼ਿਲ੍ਹਿਆਂ ਦੇ ਹਨ। ਇਸ ਤਰ੍ਹਾਂ ਸ਼ੁੱਕਰਵਾਰ ਤੱਕ 4 ਬਲੈਕ ਫੰਗਸ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਸ ’ਚ ਤਿੰਨ ਮਰੀਜ਼ ਬਠਿੰਡਾ ਜ਼ਿਲ੍ਹੇ ਦੇ ਹਨ ਤੇ ਇਕ ਹੋਰ ਜ਼ਿਲ੍ਹੇ ਦਾ ਹੈ।