ਇਹ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਕੋਵਿਡ ਕਾਰਨ ਕਿੰਨੇ ਬੱਚੇ ਅਨਾਥ ਹੋਏ ਹਨ : ਸੁਪਰੀਮ ਕੋਰਟ

ਏਜੰਸੀ

ਖ਼ਬਰਾਂ, ਪੰਜਾਬ

ਇਹ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਕੋਵਿਡ ਕਾਰਨ ਕਿੰਨੇ ਬੱਚੇ ਅਨਾਥ ਹੋਏ ਹਨ : ਸੁਪਰੀਮ ਕੋਰਟ

image


ਨਵੀਂ ਦਿੱਲੀ, 28 ਮਈ : ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ  ਕਿਹਾ ਕਿ ਉਹ ਇਸ ਦੀ ਕਲਪਨਾ ਤਕ ਨਹੀਂ ਕਰ ਸਕਦੇ ਕਿ ਕੋਵਿਡ 19 ਕਾਰਨ ਇੰਨੇ ਵੱਡੇ ਦੇਸ਼ 'ਚ ਕਿੰਨੇ ਬੱਚੇ ਅਨਾਥ ਹੋ ਗਏ ਹਨ ਅਤੇ ਇਸ ਦੇ ਨਾਲ ਹੀ ਕੋਰਟ ਨੇ ਸੂਬਾ ਅਧਿਕਾਰੀਆਂ ਨੂੰ  ਉਨ੍ਹਾਂ ਦੀ ਤਤਕਾਲ ਪਛਾਣ ਕਰਨ ਅਤੇ ਉਨ੍ਹਾਂ ਨੂੰ  ਰਾਹਤ ਮੁਹਈਆ ਕਰਾਉਣ ਦਾ ਨਿਰਦੇਸ਼ ਦਿਤਾ | ਕੋਰਟ ਨੇ ਸੂਬਾ ਸਰਕਾਰ ਤੋਂ ਸੜਕਾਂ 'ਤੇ ਭੁੱਖ ਨਾਲ ਤੜਪ ਰਹੇ ਬੱਚਿਆਂ ਦਾ ਦੁੱਖ ਸਮਝਣ ਲਈ ਕਿਹਾ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ  ਨਿਰਦੇਸ਼ ਦਿਤਾ ਕਿ ਅਦਾਲਤਾਂ ਦੇ ਕਿਸੇ ਵੀ ਅਗਲੇ ਅਦੇਸ਼ ਦਾ ਇੰਤਜਾਰ ਕੀਤੇ ਬਿਨਾਂ ਫ਼ੌਰਨ ਉਨ੍ਹਾਂ ਦੀ ਦੇਖਭਾਲ ਕੀਤੀ ਜਾਵੇ | ਕੋਰਟ ਨੇ ਕਿਹਾ, ''ਅਸੀਂ ਕਿਤੇ ਪੜਿ੍ਹਆ ਸੀ ਕਿ ਮਹਾਰਾਸ਼ਟਰ 'ਚ 2900 ਤੋਂ ਵੱਧ ਬੱਚਿਆਂ ਨੇ ਕੋਵਿਡ ਕਾਰਨ ਅਪਣੇ ਮਾਤਾ ਪਿਤਾ ਵਿਚੋਂ ਕਿਸੇ ਇਕ ਜਾਂ ਦੋਨਾਂ ਨੂੰ  ਗੁਆ ਦਿਤਾ ਹੈ | ਸਾਡੇ ਕੋਲ ਅਜਿਹੇ ਬੱਚਿਆਂ ਦੀ ਸਟੀਕ ਗਿਣਤੀ ਨਹੀਂ ਹੈ | ਅਸੀਂ ਇਹ ਕਲਪਨਾ ਵੀ ਨਹੀਂ ਕਰ ਸਕਦੇ ਹਨ ਕਿ ਇਸ ਮਹਾਂਮਾਰੀ ਕਾਰਨ ਇੰਨੇ ਵੱਡੇ ਦੇਸ਼ 'ਚ ਅਜਿਹੇ ਕਿੰਨੇ ਬੱਚੇ ਅਨਾਥ ਹੋ ਗਏ |''     (ਏਜੰਸੀ)