17 ਜੂਨ ਤਕ ਟਲੀ ਸੁਣਵਾਈ, ਦਿੱਲੀ ਪੁਲਿਸ ਨੇ ਦਾਇਰ ਕੀਤੀ ਸੀ ਚਾਰਜਸ਼ੀਟ

ਏਜੰਸੀ

ਖ਼ਬਰਾਂ, ਪੰਜਾਬ

17 ਜੂਨ ਤਕ ਟਲੀ ਸੁਣਵਾਈ, ਦਿੱਲੀ ਪੁਲਿਸ ਨੇ ਦਾਇਰ ਕੀਤੀ ਸੀ ਚਾਰਜਸ਼ੀਟ

image


ਨਵੀਂ ਦਿੱਲੀ, 28 ਮਈ : ਦਿੱਲੀ ਦੀ ਇਕ ਅਦਾਲਤ ਨੇ ਗਣਤੰਤਰ ਦਿਵਸ 'ਤੇ ਹੋਈ ਹਿੰਸਾ ਮਾਮਲੇ 'ਚ ਦੀਪ ਸਿੱਧੂ ਅਤੇ 15 ਹੋਰ ਵਿਰੁਧ ਦਾਇਰ ਦੋਸ਼ ਪੱਤਰ 'ਤੇ ਨੋਟਿਸ ਲੈਣ ਦੇ ਬਿੰਦੂ 'ਤੇ ਅਪਣਾ ਆਦੇਸ਼ 17 ਜੂਨ ਤਕ ਟਾਲਦੇ ਹੋਏ ਸ਼ੁਕਰਵਾਰ ਨੂੰ  ਕਿਹਾ ਕਿ ਇਸਤਗਾਸਾ ਪੱਖ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ | ਮੁੱਖ ਮੈਟਰੋਪਾਲੀਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨੇ ਕਿਹਾ ਕਿ ਮਹਾਂਮਾਰੀ ਰੋਗ ਐਕਟ, ਆਫ਼ਤ ਪ੍ਰਬੰਧਨ ਐਕਟ ਅਤੇ ਆਰਮਜ਼ ਐਕਟ ਦੇ ਅਧੀਨ ਹਾਲੇ ਵੀ ਸਬੰਧਤ ਅਧਿਕਾਰੀਆਂ ਤੋਂ ਮਨਜ਼ੂਰੀ ਦਾ ਇੰਤਜ਼ਾਰ ਹੈ | ਜੱਜ ਨੇ ਦੋਸ਼ ਪੱਤਰ ਦੀ ਕਾਪੀ ਦੋਸ਼ੀ ਦੇ ਵਕੀਲ ਨੂੰ  ਦੇਣ ਤੋਂ ਵੀ ਇਨਕਾਰ ਕਰ ਦਿਤਾ | ਹਾਲਾਂਕਿ ਉਨ੍ਹਾਂ ਨੂੰ  ਅਦਾਲਤ ਆਉਣ 'ਤੇ ਅੰਤਿਮ ਰੀਪੋਰਟ ਦਾ ਨਿਰੀਖਣ ਕਰਨ ਦੀ ਮਨਜ਼ੂਰੀ ਦਿਤੀ ਗਈ ਹੈ | ਇਸਤਗਾਸਾ ਪੱਖ ਨੇ ਅਦਾਲਤ ਨੂੰ  ਦਸਿਆ ਕਿ ਉਨ੍ਹਾਂ ਵਲੋਂ ਮਨਜ਼ੂਰੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ | ਉਨ੍ਹਾਂ ਕਿਹਾ,''ਅਸੀਂ ਜਲਦ ਹੀ ਪੂਰਕ ਦੋਸ਼ ਪੱਤਰ ਦਾਖ਼ਲ ਕਰਾਂਗੇ |''            (ਏਜੰਸੀ)