Tragic accident
ਸੰਗਰੂਰ: ਸੰਗਰੂਰ ਦੇ ਸੁਨਾਮ ਓਵਰ ਬ੍ਰਿਜ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਦੇਰ ਰਾਤ ਕਰੀਬ 12 ਵਜੇ ਫਾਰਚੂਨਰ ਕਾਰ ਅਤੇ ਪਿਕਅੱਪ ਕਾਰ ਵਿਚਕਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ।
ਇਸ ਦੌਰਾਨ ਫਾਰਚੂਨਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਫਾਰਚੂਨਰ ਗੱਡੀ 'ਚ 5 ਲੋਕ ਸਵਾਰ ਸਨ ਅਤੇ ਪਿਕਅੱਪ 'ਚ 2 ਲੋਕ ਸਨ। ਇਸ ਹਾਦਸੇ ਵਿੱਚ ਫਾਰਚੂਨਰ ਡਰਾਈਵਰ ਦੀ ਮੌਤ ਹੋ ਗਈ। ਉਕਤ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।