ਐਂਬੂਲੈਂਸ 108 'ਤੇ 4 ਮਹੀਨਿਆਂ 'ਚ 29,316 ਲੋਕਾਂ ਨੇ ਕੀਤੀਆਂ ਅਣਚਾਹੀਆਂ ਕਾਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਗਰਿਕਾਂ ਨੂੰ ਐਮਰਜੈਂਸੀ ਸਥਿਤੀ 'ਚ ਸੇਵਾ ਪ੍ਰਾਪਤ ਕਰਨ 'ਚ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ। 

photo

 

ਲੁਧਿਆਣਾ : ਸੂਬੇ 'ਚ ਲੋਕਾਂ ਦੀ ਸੇਵਾ ਲਈ ਤਾਇਨਾਤ ਐਂਬੂਲੈਂਸ 108 ਨੂੰ ਰੋਜ਼ਾਨਾ ਸੈਂਕੜੇ ਅਣਚਾਹੀਆਂ ਕਾਲਾਂ ਆਉਂਦੀਆਂ ਹਨ। ਜਿਸ ਕਾਰਨ ਐਂਬੂਲੈਂਸ 108 ਦੇ ਕਰਮਚਾਰੀ ਅਤੇ ਅਧਿਕਾਰੀ ਕਾਫੀ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਭਾਵੁਕ ਹੋਏ ਮਾਪੇ ਤੇ ਪ੍ਰਸ਼ੰਸਕ  

ਐਂਬੂਲੈਂਸ 108 ਦਾ ਸੰਚਾਲਨ ਕਰਨ ਵਾਲੀ ਕੰਪਨੀ ਜਿਕਿਤਸਾ ਹੈਲਥਕੇਅਰ ਲਿਮਟਿਡ ਨੂੰ ਜਨਵਰੀ ਤੋਂ ਅਪ੍ਰੈਲ 2023 ਤੱਕ 29316 ਅਣਚਾਹੀਆਂ ਕਾਲਾਂ ਆਈਆਂ। ਕੰਪਨੀ ਦੇ ਪ੍ਰੋਜੈਕਟ ਹੈੱਡ ਮਨੀਸ਼ ਬੱਤਰਾ ਅਨੁਸਾਰ ਜਨਵਰੀ 'ਚ 6795, ਫਰਵਰੀ 'ਚ 6748, ਮਾਰਚ 'ਚ 7892 ਤੇ ਅਪ੍ਰੈਲ 'ਚ 7881 ਕਾਲਾਂ ਆਈਆਂ, ਜਿਸ ਕਾਰਨ ਐਂਬੂਲੈਂਸ 108 ਦਾ ਕੰਮਕਾਜ ਕਾਫੀ ਪ੍ਰਭਾਵਿਤ ਹੋਇਆ।

ਇਹ ਵੀ ਪੜ੍ਹੋ: ਲੁਧਿਆਣਾ: ਸਿਵਲ ਸਰਵਿਸਿਜ਼ ਪ੍ਰੀਲਿਮਸ ਦੀ ਪ੍ਰੀਖਿਆ ਦੇਣ ਪੁੱਜਾ ਸਭ ਤੋਂ ਛੋਟੇ ਕੱਦ ਦਾ ਉਮੀਦਵਾਰ  

ਉਨ੍ਹਾਂ ਦਸਿਆ ਕਿ ਕਾਲ ਸੈਂਟਰ 108, ਜੋ ਐਮਰਜੈਂਸੀ ਦੌਰਾਨ ਡਾਇਲ ਕੀਤਾ ਜਾਂਦਾ ਹੈ, ਨੂੰ ਹਰ ਰੋਜ਼ ਵੱਡੀ ਗਿਣਤੀ ਵਿਚ ਅਣਚਾਹੀਆਂ ਕਾਲਾਂ ਨਾਲ ਨਜਿੱਠਣਾ ਪੈਂਦਾ ਹੈ, ਜਿਸ ਨਾਲ ਨਾਗਰਿਕਾਂ ਨੂੰ ਐਮਰਜੈਂਸੀ ਸਥਿਤੀ 'ਚ ਸੇਵਾ ਪ੍ਰਾਪਤ ਕਰਨ 'ਚ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ।